ਪੱਤਰ ਪ੍ਰੇਰਕ
ਲਹਿਰਾਗਾਗਾ, 9 ਮਈ
ਨੇੜਲੇ ਪਿੰਡ ਗਾਗਾ ਦੇ ਦੋ ਘਰਾਂ ’ਚੋਂ ਲੰਘੀ ਰਾਤ ਸਾਢੇ ਚਾਰ ਲੱਖ ਰੁਪਏ ਤੇ ਨੌਂ ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਪੁਲੀਸ ਨੇ ਸੂਚਨਾ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਚਓ ਸਦਰ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਵਾਸੀ ਗਾਗਾ ਮੁਤਾਬਕ ਉਹ ਪਰਿਵਾਰ ਸਮੇਤ ਸੁੱਤਾ ਪਿਆ ਸੀ ਕਿ ਇੱਕ ਵਜੇ ਉਸ ਨੇ ਦੇਖਿਆ ਕਿ ਮਕਾਨ ਦੇ ਪੇਟੀਆਂ ਵਾਲੇ ਕਮਰੇ ਦਾ ਜਿੰਦਾ ਟੁੱਟਾ ਪਿਆ ਹੈ ਅਤੇ ਕਮਰੇ ’ਚ ਪਈ ਅਲਮਾਰੀ ਵਿੱਚੋਂ ਸਾਢੇ ਚਾਰ ਲੱਖ ਰੁਪਏ ਅਤੇ 9 ਤੋਲੇ ਸੋਨਾ ਗਾਇਬ ਸੀ। ਇਸੇ ਤਰ੍ਹਾਂ ਉਸ ਦੇ ਚਾਚੇ ਪੂਰਨ ਸਿੰਘ ਦੇ ਲੜਕੇ ਮਨਜੀਤ ਸਿੰਘ ਦੇ ਘਰੋਂ ਦਸ ਹਜ਼ਾਰ ਰੁਪਏ ਨਕਦ ਅਤੇ ਇੱਕ ਤੋਲਾ ਸੋਨਾ ਚੋਰੀ ਹੋ ਗਿਆ। ਪੁਲੀਸ ਦਾ ਕਹਿਣਾ ਹੈ ਕਿ ਚੋਰਾਂ ਦਾ ਛੇਤੀ ਪਤਾ ਲਾ ਲਿਆ ਜਾਵੇਗਾ।