ਲਹਿਰਾਗਾਗਾ (ਪੱਤਰ ਪੇ੍ਰਕ): ਨੇੜਲੇ ਪਿੰਡ ਲੇਹਲ ਕਲਾਂ ’ਚ ਗਲੀ ਦੇ ਝਗੜੇ ਨੂੰ ਲੈ ਕੇ ਇੱਕ ਵਿਅਕਤੀ ਦਰਸ਼ਨ ਸਿੰਘ ਪੁੱਤਰ ਨਰੰਜਣ ਸਿੰਘ ਦੀ ਦੂਜੇ ਪਰਿਵਾਰ ਵੱਲੋਂ ਘੇਰਕੇ ਕੁੱਟਮਾਰ ਕਰਨ, ਕੱਪੜੇ ਪਾੜਨ ਅਤੇ ਦਾਹੜੀ ਪੁੱਟ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਸਦਰ ਪੁਲੀਸ ਨੇ ਮੁਖਤਿਆਰ ਸਿੰਘ ਪਰਿਵਾਰ ਦੀ ਪਤਨੀ ਕਰਮੋ ਕੌਰ, ਲੜਕੇ ਜਗਸੀਰ ਸਿੰਘ, ਪੁੱਤਰੀ ਸਰਬਜੀਤ ਕੌਰ ਅਤੇ ਕਾਲੋ ਕੌਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਖਮੀ ਦਰਸ਼ਨ ਸਿੰਘ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਉਸ ਦਾ ਮੁਖਤਿਆਰ ਸਿੰਘ ਪਰਿਵਾਰ ਨਾਲ ਗਲੀ ’ਚੋਂ ਪਾਣੀ ਸਬੰਧੀ ਝਗੜਾ ਹੋਇਆ ਸੀ ਅਤੇ ਉਹ ਆਪਣੇ ਪੋਤਰੇ ਏਕਮ ਨੂੰ ਵੈਨ ਚੜ੍ਹਾ ਕੇ ਪਰਤ ਰਿਹਾ ਸੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ।