ਪੱਤਰ ਪੇ੍ਰਕ
ਭਵਾਨੀਗੜ੍ਹ, 22 ਅਕਤੂਬਰ
ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਪੈਤੜਿਆਂ ਨੇ ਸਾਫ ਕਰ ਦਿੱਤਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਕੈਪਟਨ ਸਰਕਾਰ ਕਾਂਗਰਸ ਨਹੀਂ ਬਲਕਿ ਭਾਜਪਾ ਸੈਟਿੰਗਾਂ ਤਹਿਤ ਚਲਾ ਰਹੀ ਸੀ। ਇਹ ਦੋਸ਼ ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਲਗਾਏ। ਉਨ੍ਹਾਂ ਕਿਹਾ ਕਿ ਕੁਝ ਜਾਣਦਿਆਂ ਵੀ ਸਾਰੇ ਕਾਂਗਰਸੀ ਸਾਢੇ ਚਾਰ ਸਾਲ ਚੁੱਪ ਰਹੇ ਜਿਸ ਕਾਰਨ ਪੰਜਾਬ ਆਰਥਿਕ ਮੰਦੀ ਦੇ ਗਹਿਰੇ ਸੰਕਟ ਵੱਲ ਵਧਦਾ ਚਲਾ ਗਿਆ। ਉਨਾਂ ਕਿਹਾ ਕਿ ਅਕਾਲੀ ਦਲ ਦੇੇ ਦਸ ਸਾਲਾਂ ਤੋਂ ਵੀ ਜ਼ਿਆਦਾ ਨੁਕਸਾਨ ਅਤੇ ਲੁੱਟ ਕਾਂਗਰਸੀ ਲੀਡਰਾਂ ਨੇ ਸਾਢੇ ਚਾਰ ਸਾਲ ਦੀ ਪੰਜਾਬ ਦੀ ਕੀਤੀ ਹੈ।