ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜਨਵਰੀ
ਇਥੇ ਪੈਨਸ਼ਨਰ ਭਵਨ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਨਵੇਂ ਸਾਲ 2021 ਦੇ ਤਿਆਰ ਕੈਲੰਡਰ ਨੂੰ ਰਿਲੀਜ਼ ਕੀਤਾ ਗਿਆ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਖਸ਼ੀਸ਼ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਮੰਡਲ ਵਿਚ ਸਮੁੱਚੀ ਜਥੇਬੰਦੀ ਦੇ ਆਗੂਆਂ ਗੁਰਦਿੱਤ ਸਿੰਘ ਰਾਏ, ਸੁਖਦੇਵ ਸ਼ਰਮਾ ਸੋਹੀਆਂ, ਨਸੀਬ ਚੰਦ ਸ਼ਰਮਾ, ਲਾਭ ਸਿੰਘ, ਜਗਜੀਤਇੰਦਰ ਸਿੰਘ, ਸੁਰਜੀਤ ਸਿੰਘ ਈਓ, ਜੀਤ ਸਿੰਘ ਢੀਂਡਸਾ ਅਤੇ ਸਵਾਮੀ ਰਾਵਿੰਦਰ ਗੁਪਤਾ ਸ਼ਾਮਲ ਸਨ।
ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਫੈਮਲੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ, ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਕਰੋਨਾ ਬਿਮਾਰੀਆਂ ਦਾ ਮੈਡੀਕਲ ਸਰਟੀਫਿਕੇਟ ਵੀ ਸਿਵਲ ਸਰਜਨ ਪੱਧਰ ’ਤੇ ਹੀ ਜਾਰੀ ਕੀਤਾ ਜਾਣਾ ਆਰੰਭ ਕਰ ਦਿੱਤਾ ਗਿਆ ਹੈ। ਇਸ ਮੌਕੇ ਸੱਜਣ ਸਿੰਘ ਪੂਨੀਆ, ਸ਼ੇਰ ਸਿੰਘ ਬਾਲੇਵਾਲ, ਪ੍ਰੀਤਮ ਸਿੰਘ ਧੂਰਾ, ਤੇਜਿੰਦਰ ਸਿੰਘ ਸੰਘਰੇੜੀ ਆਦਿ ਮੌਜੂਦ ਸਨ।