ਭਵਾਨੀਗੜ੍ਹ: ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਪਿੰਡ ਰੋਸ਼ਨਵਾਲਾ ਵਿੱੱਚ ਮਾਨ ਔਰਗੈਨਿਕ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਮਾਨ ਜੈਵਿਕ ਸੈਂਟਰ ਦੇ ਡਾਇਰੈਕਟਰ ਡਾ ਏਐੱਸ ਮਾਨ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਿੰਗਲਾ ਨੇ ਇੱਥੇ 2 ਏਕੜ ਵਿਚ ਸਥਾਪਤ ਕੀਤੇ ਸੈਂਟਰ ਵਿੱਚ ਬੈੱਡਾਂ ’ਤੇ ਲਗਾਈਆਂ ਫ਼ਸਲਾਂ, ਹਰ ਤਰ੍ਹਾਂ ਦੇ ਫਲ, ਸਬਜ਼ੀਆਂ, ਗਊਆਂ, ਸ਼ਹਿਦ ਦੀਆਂ ਮੱਖੀਆਂ ਆਦਿ ਦੇਖੀਆਂ। ਉਨ੍ਹਾਂ ਦੱਸਿਆ ਕਿ ਇਸ ਢੰਗ ਨਾਲ ਫ਼ਸਲਾਂ ਅਤੇ ਸਬਜ਼ੀਆਂ ਵਿੱਚ ਯੂਰੀਆ ਖਾਦ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਦੀ ਬਹੁਤ ਬਚਤ ਹੁੰਦੀ ਹੈ। -ਪੱਤਰ ਪ੍ਰੇਰਕ