ਪੱਤਰ ਪ੍ਰੇਰਕ
ਲਹਿਰਾਗਾਗਾ, 9 ਜਨਵਰੀ
ਇਥੇ ਸ਼ਨਿਚਰਵਾਰ ਨੂੰ ਆਲ ਇੰਡੀਆ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ ਨੇ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਨੂੰ ਲਹਿਰਾਗਾਗਾ ਤੋਂ ਲੁਧਿਆਣਾ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਲਹਿਰਾਗਾਗਾ ਤੋਂ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਨਹੀਂ ਸੀ। ਕੱਪੜਾ ਵਪਾਰੀ, ਡੀਐੱਮਸੀ ਲੁਧਿਆਣਾ ਜਾਣ ਵਾਲੇ ਮਰੀਜ਼ਾਂ ਅਤੇ ਵਿਦਿਆਰਥੀਆਂ ਨੂੰ ਇਸ ਬੱਸ ਦਾ ਲਾਭ ਹੋਵੇਗਾ। ਸਿੱਧੂ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਇੱਕ ਬੱਸ ਚੰਡੀਗੜ੍ਹ ਲਈ ਹੋਰ ਚਲਾਈ ਜਾਵੇਗੀ।