ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਕੰਮ ਦਾ ਬਾਈਕਾਟ : The Tribune India

ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਕੰਮ ਦਾ ਬਾਈਕਾਟ

ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਕੰਮ ਦਾ ਬਾਈਕਾਟ

ਹੜਤਾਲੀ ਸਫ਼ਾਈ ਸੇਵਕ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਦਸੰਬਰ

ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸ਼ਹਿਰ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਨਾ ਹੋਣ ਤੋਂ ਖਫ਼ਾ ਹੋ ਕੇ ਕੰਮ ਦਾ ਬਾਈਕਾਟ ਕਰਕੇ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲੀ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲੀ ਸਫਾਈ ਸੇਵਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ।

ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਭਰਤ ਬੇਦੀ, ਪ੍ਰਧਾਨ ਅਜੇ ਕੁਮਾਰ, ਰਜੇਸ ਕੁਮਾਰ ਤੇ ਰਜਿੰਦਰ ਬਿਡਲਾਨ ਆਦਿ ਨੇ ਕਿਹਾ ਕਿ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਪਰ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਰਕਾਰ ਅਤੇ ਨਗਰ ਕੌਂਸਲ ਦੇ ਅਜਿਹੇ ਨਾ-ਪੱਖੀ ਵਤੀਰੇ ਕਾਰਨ ਮਜ਼ਬੂਰ ਹੋ ਕੇ ਸਫ਼ਾਈ ਸੇਵਕ ਯੂਨੀਅਨ ਨੂੰ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਦਾ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਹੀ ਖਤਮ ਹੋਵੇਗੀ ਜਦੋਂ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ। ਆਗੂਆਂ ਨੇ ਮੰਗ ਕੀਤੀ ਕਿ 117 ਸਫ਼ਾਈ ਸੇਵਕਾਂ ਦਾ 4,9,14 ਇੰਕਰੀਮੈਂਟ ਅਤੇ ਬਕਾਇਆ ਦਿੱਤਾ ਜਾਵੇ, ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੂੰ ਸਾਬਣ ਦਿੱਤੀ ਜਾਵੇ, ਸਫ਼ਾਈ ਸੇਵਕ ਰੈਗੂਲਰ ਕੀਤੇ ਜਾਣ ਤੇ ਸਰਵਿਸ ਬੁੱਕ ਲਗਾਈ ਜਾਵੇ, ਜਿੰਨ੍ਹਾਂ ਸਫ਼ਾਈ ਸੇਵਕਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਕਾਨੂੰਨੀ ਵਾਰਾਸਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇ, ਸਫ਼ਾਈ ਸੇਵਕਾਂ ਨੂੰ ਰੇਹੜੇ, ਰੇਹੜੀਆਂ ਤੇ ਲੋੜਵੰਦ ਸਾਮਾਨ ਦਿੱਤਾ ਜਾਵੇ ਤੇ ਆਊਟ ਸੋਰਸ ਤੇ ਕੰਮ ਕਰਦੇ ਸਫ਼ਾਈ ਸੇਵਕਾਂ ਤੇ ਹੋਰ ਬਰਾਂਚਾਂ ’ਚ ਕੰਮ ਕਰਦੇ ਮੁਲਾਜ਼ਮ ਵੀ ਕੰਟੈਕਟ ’ਤੇ ਕੀਤੇ ਜਾਣ। ਸਫ਼ਾਈ ਸੇਵਕ ਯੂਨੀਅਨ ਵੱਲੋਂ ਮੰਗਾਂ ਸਬੰਧੀ ਪੱਤਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਵੀ ਦਿੱਤਾ ਗਿਆ।

ਨਾਜਾਇਜ਼ ਉਸਾਰੀਆਂ ਢਾਹੁਣ ਖ਼ਿਲਾਫ਼ ਪੁੱੱਡਾ ਦਫ਼ਤਰ ਅੱਗੇ ਧਰਨਾ

ਪਟਿਆਲਾ (ਖੇਤਰੀ ਪ੍ਰਤੀਨਿਧ) ਅਰਬਨ ਅਸਟੇਟ ਦੇ ਕਈ ਨਾਗਰਿਕਾਂ ਵੱਲੋਂ ਆਪਣੇ ਘਰਾਂ ਦੇ ਮੂਹਰੇ ਤੇ ਆਸੇ ਪਾਸੇ ਗਰੀਨ ਬੈਲਟ ਆਦਿ ਵਜੋਂ ਮੌਜੂਦ ਥਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਢਾਹੁਣ ਤੋਂ ਰੋਹ ’ਚ ਆਏ ਇਲਾਕਾ ਵਾਸੀਆਂ ਨੇ ਅੱਜ ਅਰਬਨ ਅਸਟੇਟ ਸਥਿਤ ਪੁੱੱਡਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਤਰਕ ਸੀ ਕਿ ਪ੍ਰਸ਼ਾਸਨ ਵੱਲੋਂ ਅਜਿਹੇ ਕਬਜ਼ੇ ਹਟਾਉਣ ਦੀ ਕਾਰਵਾਈ ਬਿਨਾਂ ਨੋਟਿਸ ਦਿੱਤਿਆਂ ਅਮਲ ’ਚ ਲਿਆਂਦੀ ਹੈ। ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਵਿਚਲੇ ਘਰ ਪੂਰੀ ਤਰ੍ਹਾਂ ਨਕਸ਼ੇ ਮੁਤਾਬਕ ਬਣਾਉਣਾ ਲਾਜਮੀ ਹੈ। ਇਸ ਦੌਰਾਨ ਹੀ ਅਨੇਕਾਂ ਘਰਾਂ ਦੇ ਅੱਗੇ ਜਾਂ ਆਸੇ ਪਾਸੇ ਗਰੀਨ ਬੈਲਟ ਵਜੋਂ ਵੀ ਥਾਂ ਛੱਡੀ ਹੋਈ ਹੈ ਪਰ ਅਰਬਨ ਅਸਟੇਟ ਦੇ ਬਹੁਤੇ ਵਸਨੀਕਾਂ ਵੱਲੋਂ ਘਰਾਂ ਅੱਗੇ ਤੇ ਨਾਲ ਲੱਗਦੀ ਗਰੀਨ ਬੈਲਟ ਵਾਲ਼ੀ ਥਾਂ ’ਤੇ ਜਾਂ ਤਾਂ ਚਾਰਦੀਵਾਰੀ ਕਰ ਲਈ ਜਾਂ ਫੇਰ ਤਾਰ ਵਗਲ਼ ਲਈ ਜਾਂ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਕਵਰ ਕੀਤੀ ਹੋਈ ਹੈ। ਜਿਸ ਨੂੰ ਨਾਜਾਇਜ਼ ਕਬਜ਼ੇ ਦੱਸਦਿਆਂ ਪੁੱਡਾ ਪਟਿਆਲਾ ਦੀ ਟੀਮ ਵੱਲੋਂ ਡੇਢ ਸੌ ਘਰਾਂ ਦੇ ਮੂਹਰੋਂ ਅਜਿਹੇ ਕਬਜ਼ੇ ਹਟਾ ਦਿੱਤੇ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All