ਪੱਤਰ ਪ੍ਰੇਰਕ
ਲੌਂਗੋਵਾਲ, 16 ਜੁਲਾਈ
ਪਿੰਡ ਸ਼ੇਰੋਂ ਵਿੱਚ 13 ਸਾਲਾ ਮੁੰਡੇ ਦੀ ਟੋਭੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇੱਥੋਂ ਦੇ ਦਲਿਤ ਮਜ਼ਦੂਰ ਸੁੱਖਾ ਸਿੰਘ ਪੁੱਤਰ ਤੇਜਾ ਸਿੰਘ ਦਾ ਇਕਲੌਤਾ ਪੁੱਤਰ ਜਗਸੀਰ ਸਿੰਘ ਆਪਣੀ ਭੈਣ ਅਤੇ ਹੋਰਨਾਂ ਬੱਚਿਆਂ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਵੇਂ ਬਣਾਏ ਗਏ ਛੱਪੜਾਂ ਦੇ ਨਜ਼ਦੀਕ ਮੌਜੂਦ ਸੀ।
ਇਸੇ ਦੌਰਾਨ ਉਸ ਦਾ ਪੈਰ ਤਿਲ੍ਹਕ ਗਿਆ ਅਤੇ ਉਹ ਛੱਪੜ ਵਿੱਚ ਜਾ ਡਿੱਗਿਆ। ਉੱਥੇ ਮੌਜੂਦ ਬੱਚਿਆਂ ਨੇ ਰੌਲਾ ਪਾਇਆ ਪ੍ਰੰਤੂ ਛੱਪੜ ਜ਼ਿਆਦਾ ਡੂੰਘਾ ਹੋਣ ਕਾਰਨ ਬੱਚੇ ਨੂੰ ਤੁਰੰਤ ਬਾਹਰ ਨਹੀਂ ਕੱਢਿਆ ਜਾ ਸਕਿਆ।
ਭਾਰੀ ਜਦੋ-ਜਹਿਦ ਤੋਂ ਬਾਅਦ ਉਸ ਨੂੰ ਛੱਪੜ ’ਚੋਂ ਬਾਹਰ ਕੱਢ ਕੇ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਪ੍ਰੰਤੂ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।