ਚੀਮਾ ਮੰਡੀ: ਪਿੰਡ ਸਤੌਜ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਕੌਹਰੀਆਂ ਡਾ. ਸਤਿੰਦਰ ਕੌਰ ਨੇ ਕੋਵਿਡ ਟੀਕਾਕਰਨ ਕੈਂਪ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ 18 ਸਾਲ ਤੋਂ ਵਧੇਰੇ ਉਮਰ ਵਾਲੇ ਵਿਅਕਤੀ ਕਿਸੇ ਵੀ ਸਰਕਾਰੀ ਟੀਕਾਕਰਨ ਕੇਂਦਰ ਵਿੱਚ ਬੂਸਟਰ ਡੋਜ਼ ਮੁਫ਼ਤ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਨਵੀਂ ਐਡਵਾਈਜ਼ਰੀ ਅਨੁਸਾਰ ਬੂਸਟਰ ਡੋਜ਼ ਜਾਂ ਕਰੋਨਾ ਦੀ ਸਾਵਧਾਨੀ ਵਾਲੀ ਖ਼ੁਰਾਕ ਵਿਚਕਾਰ ਅੰਤਰ ਨੂੰ 6 ਮਹੀਨੇ ਜਾਂ 26 ਹਫ਼ਤੇ ਕਰ ਦਿੱਤਾ ਗਿਆ ਹੈ। ਇਸ ਲਈ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ 18 ਤੋਂ 59 ਸਾਲ ਤੱਕ ਦੇ ਵਿਅਕਤੀ 6 ਮਹੀਨੇ ਜਾਂ 26 ਹਫ਼ਤਿਆਂ ਦੇ ਵਕਫ਼ੇ ਤੋਂ ਬਾਅਦ ਲਗਵਾ ਸਕਦੇ ਹਨ। ਇਸ ਮੌਕੇ ਨਰਿੰਦਰ ਪਾਲ ਸਿੰਘ ਬਲਾਕ ਐਜੂਜੇਟਰ, ਵੀਰਪਾਲ ਕੌਰ ਸੀਐਚਓ, ਸਿਹਤ ਵਰਕਰ ਦਲਜੀਤ ਸਿੰਘ ਤੇ ਵੀਰਪਾਲ ਕੌਰ ਤੋਂ ਇਲਾਵਾ ਆਸ਼ਾ ਵਰਕਰ ਹਾਜ਼ਰ ਸਨ। -ਪੱਤਰ ਪ੍ਰੇਰਕ