ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 6 ਅਪਰੈਲ
ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਬਹੁ ਸੰਮਤੀ ਟਰੱਕ ਅਪਰੇਟਰਾਂ ਦੀ ਸਹਿਮਤੀ ਨਾਲ ਸਾਬਕਾ ਪ੍ਰਧਾਨ ਭਰਪੂਰ ਸਿੰਘ ਭੂਰਾ ਨੂੰ ਟਰੱਕ ਯੂਨੀਅਨ ਮਾਲੇਰਕੋਟਲਾ ਦਾ ਪ੍ਰਧਾਨ, ਮੁਹੰਮਦ ਅਸ਼ਰਫ ਗੋਪੀ ਨੂੰ ਮੀਤ ਪ੍ਰਧਾਨ ਅਤੇ ਚੌਧਰੀ ਉਮਰਦੀਨ, ਜਗਜੀਤ ਸਿੰਘ ਇਮਾਮਗੜ੍ਹ ਅਤੇ ਬਚਿੱਤਰ ਸਿੰਘ ਧਨੋਂ ਨੂੰ ਮੈਂਬਰ ਐਲਾਨ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਕਰੀਬ ਅੱਧੀ ਦਰਜਨ ਟੈਂਪੂ ਯੂਨੀਅਨਾਂ ਅਤੇ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨਾਂ ਦਾ ਵੀ ਐਲਾਨ ਕੀਤਾ। ਇਨ੍ਹਾਂ ਸਾਰੇ ਪ੍ਰਧਾਨਾਂ ਨੂੰ ਵਿਧਾਇਕ ਦੇ ਭਰਾ ਅਬਦੁੱਲ ਲਤੀਫ ਪੱਪੂ ਨੇ ਆਪ ਆਗੂਆਂ ਦੇ ਕਾਫ਼ਲੇ ਨਾਲ ਯੂਨੀਅਨਾਂ ਦੇ ਦਫ਼ਤਰਾਂ ’ਚ ਪੁੱਜ ਕੇ ਪ੍ਰਧਾਨ ਦੀਆਂ ਕੁਰਸੀਆਂ ’ਤੇ ਬਿਠਾਇਆ। ਟਰੱਕ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ ਭੂਰਾ ਨੇ ਕਿਹਾ ਕਿ ਉਹ ਟਰੱਕ ਅਪਰੇਟਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਗੇ। ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਨੈਸ਼ਨਲ ਕੈਂਟਰ ਯੂਨੀਅਨ ਮਾਲੇਰਕੋਟਲਾ ਦਾ ਮੁਹੰਮਦ ਯਾਮੀਨ ਨੂੰ ਪ੍ਰਧਾਨ ਅਤੇ ਮੁਹੰਮਦ ਇਕਬਾਲ ਫ਼ੌਜੀ ਨੂੰ ਮੀਤ ਪ੍ਰਧਾਨ, ਟੈਂਪੂ ਯੂਨੀਅਨ- 407 ਦਾ ਪ੍ਰਧਾਨ ਮੁਹੰਮਦ ਅਯੂਬ ਜੂਬਾ ਅਤੇ ਛੋਟਾ ਹਾਥੀ ਟੈਂਪੂ ਯੂਨੀਅਨ ਦਾ ਪ੍ਰਧਾਨ ਮੁਹੰਮਦ ਆਸ਼ਿਫ, ਪਿੱਕਅੱਪ ਯੂਨੀਅਨ ਸਬਜ਼ੀ ਮੰਡੀ ਦਾ ਪ੍ਰਧਾਨ ਤਸਲੀਮ ਮੱਲੂ ਅਤੇ ਮੁਹੰਮਦ ਸ਼ਮਸ਼ਾਦ ਬੱਗੀ ਨੂੰ ਈ-ਰਿਕਸ਼ਾ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਕੌਂਸਲਰ ਮੁਹੰਮਦ ਇਸਮਾਇਲ, ਮੁਹੰਮਦ ਇਕਬਾਲ ਫ਼ੌਜੀ, ਮੁਹੰਮਦ ਇਸ਼ਹਾਕ ਸ਼ਾਕਾ, ਸਾਕਬਿ ਅਲੀ ਰਾਜਾ (ਚਾਰੇ ਸਾਬਕਾ ਪ੍ਰਧਾਨ ਨਗਰ ਕੌਂਸਲ), ਆਪ ਦੇ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਮੁਹੰਮਦ ਸ਼ਕੂਰ ਕਿਲਾ, ਸ਼ਮਸ਼ੂਦੀਨ ਚੌਧਰੀ, ਸੁਲੇਮਾਨ ਨੋਨਾ ਆੜ੍ਹਤੀਆ, ਦਰਸ਼ਨ ਸਿੰਘ ਦਰਦੀ ਆਦਿ ਹਾਜ਼ਰ ਸਨ।