ਸਤਨਾਮ ਸਿੰਘ
ਮਸਤੂਆਣਾ ਸਾਹਿਬ, 17 ਜੁਲਾਈ
ਜਲੰਧਰ ਛਾਉਣੀ ਦੇ ਫਿਟਨੈੱਸ 99 ਵਿੱਚ ਕਰਵਾਈ ਗਈ 13ਵੀਂ ਪੰਜਾਬ ਬਾਡੀ ਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਅਕਾਲ ਕਾਲਜ ਆਫ ਡੀ ਫਾਰਮੈਸੀ ਮਸਤੂਆਣਾ ਸਾਹਿਬ ਦੇ ਪ੍ਰਥਮ ਗਾਂਧੀ ਨੇ 60 ਤੋਂ ਵੱਧ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਜਿਥੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਚਮਕਾਇਆ ਹੈ। ਫਾਰਮੈਸੀ ਕਾਲਜ ਦੇ ਵਿਭਾਗ ਮੁਖੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ 65 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਹੋਏ ਮੁਕਾਬਲਿਆਂ ਦੌਰਾਨ ਕਮਲਦੀਪ ਜੋਸ਼ੀ ਨੇ 90+ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ, ਪਰਗਟ ਸਿੰਘ ਨੇ 90+ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ, ਜਸਵੀਰ ਕੁਮਾਰ ਨੇ 40+ ਮਾਸਟਰ ਵਰਗ ਵਿੱਚ ਚਾਂਦੀ ਦਾ ਤਗਮਾ, ਰਾਕੇਸ਼ ਕੁਮਾਰ ਨਾਗਪਾਲ ਨੇ 90+ ਵਰਗ ਵਿੱਚ ਚਾਂਦੀ ਦਾ ਤਗਮਾ, 40+ ਮਾਸਟਰ ਵਰਗ ਵਿੱਚ ਕਾਂਸੀ ਦਾ ਤਗਮਾ, ਜਗਬੀਰ ਸਿੰਘ ਨੇ 80+ ਵਰਗ ਵਿੱਚ ਕਾਂਸ਼ੀ ਦਾ ਤਗਮਾ, ਮਨਪ੍ਰੀਤ ਸਿੰਘ ਨੇ 60+ ਵਰਗ ਵਿੱਚ ਚਾਂਦੀ ਦਾ ਤਗਮਾ, ਮਹਿਲਾ ਵਰਗ ਵਿੱਚ ਲੀਜਾ ਸਚਦੇਵਾ ਅਤੇ ਸੁਰਿੰਦਰਪਾਲ ਕੌਰ ਦੋਵਾਂ ਨੇ ਵੀ ਸਥਾਨ ਹਾਸਲ ਕੀਤੇ।