ਦਿੜ੍ਹਬਾ ਮੰਡੀ: ਸਾਹਿਤਕ ਅਤੇ ਸੱਭਿਆਚਰਕ ਮੰਚ ਦਿੜ੍ਹਬਾ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਦਿੜ੍ਹਬਾ ਵਿੱਚ ਚਿੰਤਕ ਤੇ ਸਮਾਜ ਸੇਵਕ ਸਵਰਗੀ ਕਾਮਰੇਡ ਭੀਮ ਸਿੰਘ ਦਿੜ੍ਹਬਾ ਦੀ ਯਾਦ ਵਿੱਚ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਨੌਜਵਾਨਾਂ ਵੱਲੋਂ 50 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਨੇ ਕਾਮਰੇਡ ਭੀਮ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਵੱਲੋਂ ਕਰਵਾਏ ਸਮਾਜ ਸੇਵੀ ਕੰਮਾਂ ’ਤੇ ਚਾਨਣਾ ਪਾਇਆ। ਇਸ ਮੌਕੇ ਪੁੱਜੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਮਰੇਡ ਭੀਮ ਸਿੰਘ ਨੇ ਆਪਣੀ ਜੀਵਨ ਦੀ ਸਮੁੱਚੀ ਪੂੰਜੀ ’ਚੋਂ 55 ਲੱਖ ਰੁਪਏ ਖਰਚ ਕੇ ਸਰਕਾਰੀ ਸਕੂਲ ਦਿੜ੍ਹਬਾ ਵਿੱਚ ਕਮਰੇ ਬਣਾ ਕੇ ਬਹੁਤ ਹੀ ਵੱਡਾ ਕਾਰਜ ਕੀਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਜਸਵੀਰ ਸਿੰਘ, ਪ੍ਰਿੰਥਵੀ ਸਿੰਘ ਚਹਿਲ ਡੀਐੱਸਪੀ ਦਿੜ੍ਹਬਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ