ਲਹਿਰਾਗਾਗਾ: ਇਥੇ ਸੌਰਵ ਕੰਪਲੈਕਸ ’ਚ ਮਾਂ ਨੈਣਾ ਦੇਵੀ ਧਰਮ ਅਰਥ ਲੰਗਰ ਕਮੇਟੀ ਅਤੇ ਖਾਟੂ ਸ਼ਿਆਮ ਸੇਵਾ ਸਮਿਤੀ ਲਹਿਰਾਗਾਗਾ ਵਲੋਂ ਸਿਟੀ ਪ੍ਰੈੱਸ ਕਲੱਬ ਦੀਪੂ ਗਰਗ ਦੀ ਮਾਤਾ ਸਵਰਗੀ ਪ੍ਰਵੀਨ ਰਾਣੀ ਦੀ ਯਾਦ ਵਿਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਜ਼ਿਲ੍ਹਾ ਬਲੱਡ ਬੈਂਕ ਦੀ ਟੀਮ ਦੇ 127 ਤੋਂ ਵੱਧ ਵਿਅਕਤੀਆਂ ਨੇ ਖੂਨ ਦਾਨ ਕੀਤਾ। ਕੈਂਪ ਵਿਚ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੌਰਵ ਗੋਇਲ ਕੌਂਸਲਰ ਅਤੇ ਮਸ਼ਹੂਰ ਟੀਵੀ. ਅਦਾਕਾਰ ਅਨਸ਼ ਰਸੀਦ (‘ਦੀਆ ਔਰ ਬਾਤੀ ਹਮ‘ ਦੇ ਸੂਰਜ ਰਾਠੀ) ਨੇ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ