ਪੱਤਰ ਪ੍ਰੇਰਕ
ਲਹਿਰਾਗਾਗਾ, 13 ਅਗਸਤ
ਇਥੇ ਐੱਸਐੱਸ ਜੈਨ ਸਭਾ ਵੱਲੋਂ ਗਰਲਜ਼ ਸਕੂਲ ਨੇੜੇ ਗੁਰੂ ਸੁਰਦਰਸ਼ਨ ਜਨਮ ਸ਼ਤਾਬਦੀ ਨੂੰ ਸਮਰਪਿਤ ਮਹਾਂ ਖੂਨ ਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਬਰਿੰਦਰ ਗੋਇਲ ਨੇ ਕੀਤਾ। ਇਸ ਮੌਕੇ ਸਿਵਲ ਹਸਪਤਾਲ ਬਲੱਡ ਬੈਂਕ ਦੀ ਮੁਖੀ ਡਾ. ਗਗਨ ਕੌੌਰ ਦੀ ਮੈਡੀਕਲ ਟੀਮ ਦੀ ਅਗਵਾਈ ਵਿੱਚ 200 ਦੇ ਕਰੀਬ ਵਿਆਕਤੀਆਂ ਨੇ ਖੂਨ ਦਾਨ ਕੀਤਾ। ਵਿਧਾਇਕ ਗੋਇਲ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਤੋਹਫੇ ਦਿੱਤੇ। ਇਸ ਮੌਕੇ ਵਿਧਾਇਕ ਵੱਲੋਂ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਵੱਲੋ ਖੂਨਦਾਨ ਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਕੈਂਪ ਦੌਰਾਨ ਲਾਇਨਜ਼ ਕਲੱਬ ਦੇ ਵਾਲੰਟੀਅਰਾਂ ਨੇ ਕੈਂਪ ਦੀ ਸਫਲਤਾ ਲਈ ਅਹਿਮ ਰੋਲ ਨਿਭਾਇਆ। ਐੱਸਐੱਸ ਜੈਨ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਚੌਹਮਾਸ ਦੌਰਾਨ ਸਭਾ ਵੱਲੋਂ ਚਾਰ ਮੈਡੀਕਲ ਕੈਂਪ ਲਾਏ ਜਾਣਗੇ। ਡਾ. ਸ਼ਵਨਮ ਨੇ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰਕ ਕਮਜ਼ੋਰੀ ਨਹੀਂ ਆਉਦੀ। ਕੈਂਪ ਦੌਰਾਨ ਔਰਤਾਂ ਨੇ ਵੀ ਖੂਨਦਾਨ ਕਰਕੇ ਹੌਸਲਾ ਵਧਾਇਆ।