ਖੇਤਰੀ ਪ੍ਰਤੀਨਿਧ
ਧੂਰੀ, 17 ਅਕਤੂਬਰ
ਆਸਰਾ ਫਾਊਂਡੇਸ਼ਨ ਧੂਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਸ੍ਰੀ ਸਨਾਤਨ ਧਰਮ ਆਸ਼ਰਮ ਵਿੱਚ ਚੇਅਰਮੈਨ ਡਾ. ਅਨਵਰ ਭਸੌੜ ਦੀ ਅਗਵਾਈ ਹੇਠ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਓ.ਐੱਸ.ਡੀ. ਓਂਕਾਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਬਲੱਡ ਬੈਂਕ ਸੰਗਰੂਰ ਦੀ ਟੀਮ ਵੱਲੋਂ ਖ਼ੂਨ ਇਕੱਤਰ ਕੀਤਾ ਗਿਆ ਅਤੇ ਰਾਜਿੰਦਰਾ ਹਸਪਤਾਲ ਦੇ ਡਾ. ਅਰਵਿੰਦਰ ਕੁਮਾਰ ਹੱਡੀਆਂ ਦੇ ਸਪੈਸ਼ਲਿਸਟ, ਡਾ. ਚਮਨ ਲਾਲ ਅੱਖਾਂ ਦੇ ਮਾਹਿਰ, ਡਾ. ਆਕਾਸ਼ ਛਾਬੜਾ ਅੱਖਾਂ ਦੇ ਮਾਹਿਰ ਅਤੇ ਡਾ. ਕਰਨਵੀਰ ਸਿੰਗਲਾ ਹੱਡੀਆਂ ਦੇ ਮਾਹਿਰ ਵੱਲੋਂ ਕੈਂਪ ਵਿੱਚ ਪੁੱਜੇ ਲੋਕਾਂ ਦਾ ਚੈੱਕਅਪ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸਿਕੰਦਰ ਘਨੌਰ, ਪੱਤਰਕਾਰ ਲਖਵੀਰ ਸਿੰਘ ਧਾਂਦਰਾ, ਮੀਤ ਪ੍ਰਧਾਨ ਅਨਵਰ ਬਾਗੜੀਆਂ, ਸੈਕਟਰੀ ਵਰਿੰਦਰ ਸੱਦੋਪੁਰ ਅਤੇ ਦੀਪਕ ਵਸ਼ਿਸ਼ਟ ਸਲਾਹਕਾਰ ਵੱਲੋਂ ਮੁੱਖ ਮੰਤਰੀ ਡਾ. ਗੁਰਪ੍ਰੀਤ ਕੌਰ ਅਤੇ ਓ.ਐੱਸ.ਡੀ. ਓਂਕਾਰ ਸਿੰਘ ਸਿੱਧੂ ਅਤੇ ਡਾਕਟਰਾਂ ਦੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਸਰਾ ਫਾਊਂਡੇਸ਼ਨ ਵੱਲੋਂ ਮੁੱਖ ਮੰਤਰੀ ਸ੍ਰੀ ਮਾਨ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ ਗਿਆ।