ਪੱਤਰ ਪ੍ਰੇਰਕ
ਖਨੌਰੀ, 2 ਅਕਤੂਬਰ
ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਸਵਪਨ ਸ਼ਰਮਾ ਵੱਲੋਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਕੈਥਲ ਰੋਡ ਡਰੇਨ ਦੇ ਪੁਲ ਅਤੇ ਪੰਜਾਬ-ਹਰਿਆਣਾ-ਦਿੱਲੀ ਨੂੰ ਜੋੜਦੇ ਨੈਸ਼ਨਲ ਹਾਈਵੇ ’ਤੇ ਪੰਜਾਬ ਵਿੱਚ ਬਾਹਰੋਂ ਝੋਨਾ ਆਉਣ ਤੋਂ ਰੋਕਣ ਲਈ ਨਾਕਾਬੰਦੀ ਕੀਤੀ ਗਈ ਹੈ। ਇਸ ਦੌਰਾਨ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਟਰੱਕਾਂ ਅਤੇ ਹੋਰ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐੱਸ.ਪੀ. ਅਜੇਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਖਨੌਰੀ ਨੂੰ ਬਾਹਰਲੇ ਰਾਜਾਂ ਨਾਲ ਜੋੜਨ ਵਾਲੇ ਦੋਵੇਂ ਰਸਤਿਆਂ ’ਤੇ ਪੱਕੇ ਨਾਕੇ ਲਾ ਦਿੱਤੇ ਹਨ।