ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਦਰਬਾਰਾ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਕਿਸਾਨੀ ਮਸਲੇ ਵਿਚਾਰੇ ਗਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ, ਅਜੈਬ ਸਿੰਘ ਸੰਘਰੇੜੀ, ਕੁਲਵਿੰਦਰ ਸਿੰਘ ਮਾਝਾ, ਜਸਪਾਲ ਸਿੰਘ ਘਰਾਚੋਂ, ਜਗਦੇਵ ਸਿੰਘ ਘਰਾਚੋਂ, ਮੇਜਰ ਸਿੰਘ ਲੱਖੇਵਾਲ, ਪਿਆਰਾ ਸਿੰਘ, ਜਗਦੇਵ ਸਿੰਘ ਆਲੋਅਰਖ, ਬਘੇਲ ਸਿੰਘ ਬਾਲਦ ਕਲਾਂ, ਗਿਆਨ ਸਿੰਘ ਨਦਾਮਪੁਰ ਅਤੇ ਗੁਰਦੀਪ ਸਿੰਘ ਆਲੋਅਰਖ ਨੇ ਦੱਸਿਆ ਕਿ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਵਿਚ ਲਗਾਤਾਰ ਜਾਰੀ ਰੱਖੀ ਗਈ ਹੈ। ਇਸ ਦੌਰਾਨ ਬੂਟੇ ਵੀ ਲਾਏ ਗਏ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਮੋਟਰਾਂ ਦੇ ਲੋਡ ਵਧਾਉਣ ਦੀ ਮਿਆਦ 20 ਜੁਲਾਈ ਤੋਂ ਵਧਾ ਕੇ 30 ਨਵੰਬਰ ਤੱਕ ਕੀਤੀ ਜਾਵੇ ਅਤੇ ਪਿੰਡ ਸੰਤੋਖਪੁਰਾ ਦੀ ਘੱਟ ਭਾਅ ’ਤੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਭਾਅ ਵਧਾਇਆ ਜਾਵੇ।