ਪੱਤਰ ਪ੍ਰੇਰਕ
ਲਹਿਰਾਗਾਗਾ, 28 ਅਪਰੈਲ
ਲੋਕ ਸਭਾ ਚੋਣਾਂ ਵਿੱਚ ਵੋਟ ਫੀਸਦ ਵਧਾਉਣ ਦੇ ਮੰਤਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ। ਵਿਦਿਆਰਥੀਆਂ ਵੱਲੋਂ ਸਕੂਲ ਤੋਂ ਸ਼ੁਰੂ ਹੋ ਕੇ ਬਜ਼ਾਰ ਵਿੱਚੋਂ ਹੁੰਦੀ ਹੋਈ ਇਹ ਰੈਲੀ ਬੱਸ ਸਟੈਂਡ ’ਤੇ ਜਾ ਕੇ ਖਤਮ ਹੋਈ। ਵਿਦਿਆਰਥੀਆਂ ਵੱਲੋਂ ‘ਮੇਰੀ ਵੋਟ ਮੇਰੀ ਜ਼ਿੰਮੇਵਾਰੀ’ ਵਿਸ਼ੇ ਉਪਰ ਨਾਅਰੇ ਲਾਏ ਗਏ। ਇਸ ਮੌਕੇ ਹਲਕਾ ਸਵੀਪ ਨੋਡਲ ਅਫ਼ਸਰ ਅਰੁਣ ਗਰਗ, ਮਨਜੀਤ ਸਿੰਘ, ਕਰਮਜੀਤ ਕੌਹਰੀਆਂ, ਜੀਵਣ ਗੋਇਲ, ਅਸ਼ਵਨੀ ਕੁਮਾਰ, ਮਨਦੀਪ ਭੁਟਾਲ,ਆਦਿ ਹਾਜ਼ਰ ਸਨ।