ਮੇਜਰ ਸਿੰਘ ਮੱਟਰਾਂ
ਭਵਾਨੀਗੜ, 5 ਅਪਰੈਲ
ਇੰਡਸਟਰੀਅਲ ਚੈਂਬਰ ਬਲਾਕ ਭਵਾਨੀਗੜ੍ਹ ਦੇ ਯਤਿੰਦਰ ਮਿੱਤਲ ਪ੍ਰਧਾਨ ਚੁਣੇ ਗਏ। ਇਥੇ ਇੰਡਸਟਰੀਅਲ ਚੈਂਬਰ ਬਲਾਕ ਦੀ ਮੀਟਿੰਗ ਵਿੱਚ ਸਨਅਤਕਾਰ ਵੀਪੀ ਸਿੰਘ, ਸਤਵੰਤ ਸਿੰਘ ਖਰੇ, ਗੁਰਮੀਤ ਸਿੰਘ ਦੇਵਾ, ਖੁਸ਼ਪਿੰਦਰ ਪਾਲ ਸਿੰਘ, ਜੀਵਨ ਕੁਮਾਰ, ਅਸ਼ੋਕ ਕੁਮਾਰ, ਮੋਤੀ ਲਾਲ, ਗੋਬਿੰਦ ਰਾਮ, ਤਰਸੇਮ ਲਾਲ, ਕੁਲਭੂਸ਼ਨ ਗੋਇਲ, ਭਗਵੰਤ ਸਿੰਘ ਖਰੇ ਸਮੇਤ ਸਮੂਹ ਮੈਂਬਰ ਹਾਜ਼ਰ ਹੋਏ। ਮੀਟਿੰਗ ਵਿੱਚ ਸਨਅਤ ਸਬੰਧੀ ਮੁਸ਼ਕਲ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਯਤਿੰਦਰ ਮਿੱਤਲ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ।