ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਅਕਤੂਬਰ
ਅੱਜ ਇੱਥੇ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਦਫਤਰ ਵਿੱਚ ਪੰਜਾਬ ਲੋਕ ਸੰਪਰਕ ਵਿਭਾਗ ਜਾਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀਪੀਆਰਓ ਸੰਗਰੂਰ ਰਾਜ ਕਮੁਾਰ ਵੀ ਸਨ। ਸ੍ਰੀ ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਤਰੱਕੀ ਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਵਿੱਚ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ। ਇਸ ਲਈ ਹਰ ਪੱਤਰਕਾਰ ਨੂੰ ਕਵਰੇਜ ਕਰਨ ਸਮੇਂ ਬਹੁਤ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੈੱਸ ਅਤੇ ਕਵਰੇਜ ਸਬੰਧੀ ਕਈ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਡੀਪੀਆਰਓ ਸੰਗਰੂਰ ਰਾਜ ਕੁਮਾਰ ਨੇ ਫੀਲਡ ਵਿੱਚ ਆਪਸੀ ਤਾਲਮੇਲ ਰੱਖਕੇ ਕਵਰੇਜ ਕਰਨ ਲਈ ਕਿਹਾ। ਇਸ ਮੌਕੇ ਰਣਧੀਰ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਸਕਰੌਦੀ,ਜਰਨੈਲ ਸਿੰਘ ਮਾਝੀ, ਮੁਕੇਸ਼ ਕੁਮਾਰ ਸਿੰਗਲਾ, ਗੁਰਦਰਸ਼ਨ ਸਿੰਘ ਸਿੱਧੂ ਸਮੇਤ ਸਮੂਹ ਪੱਤਰਕਾਰ ਹਾਜ਼ਰ ਸਨ।