ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਮਈ
ਇਥੋਂ ਨੇੜਲੇ ਪਿੰਡ ਨਾਗਰਾ ਵਿੱਚ ਮਜ਼ਦੂਰ ਦੀ ਖੇਤ ਵਿੱਚੋਂ ਲਾਸ਼ ਮਿਲੀ ਹੈ। ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਅਵਤਾਰ ਸਿੰਘ (55) ਵਾਸੀ ਨਾਗਰਾ ਪਿੰਡ ਵਿੱਚ ਕਿਸਾਨ ਦੇ ਨੌਕਰ ਸੀ ਅਤੇ ਬੀਤੀ ਸ਼ਾਮ ਉਹ ਕਿਸਾਨ ਦੇ ਖੇਤ ਗਿਆ ਸੀ ਪਰ ਸਵੇਰੇ ਖੇਤ ਵਿਚ ਲਾਸ਼ ਮਿਲੀ। ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਉਪਰੰਤ ਪੁਲੀਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਇਸ ਦੌਰਾਨ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਅਪਰੇਟਰ ਝਿਰਮਲ ਸਿੰਘ (45) ਵਾਸੀ ਬੀਂਬੜ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਵਸਤੂ ਨਾਲ ਖੁ਼ਦਕੁਸ਼ੀ ਕਰ ਲਈ। ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਕਿ ਟਰੱਕ ਯੂਨੀਅਨ ਵਿਖੇ ਇਕ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੈ। ਬਾਅਦ ਵਿਚ ਪੜਤਾਲ ਕਰਨ ’ਤੇ ਉਸ ਦੀ ਸ਼ਨਾਖ਼ਤ ਝਿਰਮਲ ਸਿੰਘ ਵਾਸੀ ਬੀਂਬੜ ਵੱਜੋਂ ਹੋਈ। ਪੁਲੀਸ ਨੇ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ।