ਮੇਜਰ ਸਿੰਘ ਮੱਟਰਾਂ
ਭਵਾਨੀਗੜ, 29 ਅਪਰੈਲ
ਡੈਮੋਕਰੇਟਿਕ ਮਨਰੇਗਾ ਫਰੰਟ ਵੱਲੋਂ ਬਲਾਕ ਪੱਧਰੀ ਮੀਟਿੰਗ ਇਥੇ ਬੀਡੀਪੀਓ ਦਫ਼ਤਰ ਵਿੱਚ ਕੀਤੀ ਗਈ। ਮੀਟਿੰਗ ਵਿੱਚ ਬਲਾਕ ਦੇ 11 ਪਿੰਡਾਂ ਦੇ ਮਨਰੇਗਾ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਤੇ ਕਈ ਪਿੰਡਾਂ ਦੇ ਕਾਮਿਆਂ ਨੇ ਲਿਖਤੀ ਤੌਰ ’ਤੇ ਕੰਮ ਦੀ ਮੰਗ ਕੀਤੀ। ਮੀਟਿੰਗ ਵਿੱਚ ਹਰਭਜਨ ਕੌਰ ਜੌਲੀਆਂ, ਸੁਖਵਿੰਦਰ ਸਿੰਘ ਸਕਰੌਦੀ, ਗੁਰਤੇਜ ਸਿੰਘ ਫਤਹਿਗੜ੍ਹ ਭਾਦਸੋਂ, ਪਾਲੀ ਕੌਰ ਕਪਿਆਲ, ਗੁਰਸੇਵਕ ਕੌਰ ਬਲਿਆਲ, ਅਮਨਦੀਪ ਕੌਰ ਕਾਕੜਾ, ਅਵਤਾਰ ਸਿੰਘ ਫੱਗੂਵਾਲਾ, ਕਰਮਜੀਤ ਕੌਰ ਜੌਲੀਆਂ ਅਤੇ ਬਲਜਿੰਦਰ ਕੌਰ ਜਲਾਨ ਨੇ ਕਿਹਾ ਕਿ ਕਾਨੂੰਨ ਅਨੁਸਾਰ 15 ਦਿਨ ਬਾਅਦ ਕੰਮ ਦੇਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਜੇ 15 ਦਿਨਾਂ ਬਾਅਦ ਕੰਮ ਨਾ ਦਿੱਤਾ ਤਾਂ ਵਰਕਰਾਂ ਨੂੰ ਬੇਰੁਜ਼ਗਾਰੀ ਭੱਤਾ ਲੈਣ ਲਈ ਮਨਰੇਗਾ ਕਾਨੂੰਨ ਅਨੁਸਾਰ ਚਾਰਾਜੋਈ ਕਰਨੀ ਪਵੇਗੀ। ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਅਤੇ ਤਾਰਾ ਸਿੰਘ ਫੱਗੂਵਾਲਾ ਨੇ ਕਿਹਾ ਕਿ ਮਨਰੇਗਾ ਕਾਨੂੰਨ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ।