ਲਹਿਰਾਗਾਗਾ: ਐਕਸ਼ਨ ਕਮੇਟੀ ਬਾਬਾ ਹੀਰਾ ਸਿੰਘ ਭੱਠਲ ਕਾਲਜ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਾਂਝੇ ਤੌਰ ’ਤੇ ਦਸਵੇਂ ਦਿਨ ਰਾਤ ਦੇ ਐਸਡੀਐਮ ਦਫ਼ਤਰ ’ਚ ਪੱਕੇ ਧਰਨੇ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਇੱਕ ਪਾਸੇ ਆਪ ਪਾਰਟੀ ਸਿੱਖਆ ਨੂੰ ਪਹਿਲ ਦੇਣ ਦੀ ਗੱਲ ਕਰਦੀ ਰਹੀ ਹੈ ਦੂਜੇ ਪਾਸੇ ਜ਼ਿਲ੍ਹੇ ਦੇ ਇੱਕਲੌਤੇ ਸਰਕਾਰੀ ਇੰਜਨੀਅਰਿੰਗ ਕਾਲਜ ਨੂੰ ਬੰਦ ਕਰਨ ਦੀਆਂ ਕਥਿਤ ਸਾਜਿਸ਼ਾਂ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ 26454 ਪੋਸਟਾਂ ਕੱਢ ਰਹੇ ਹਨ ਪਰ ਦੂਜੇ ਪਾਸੇ ਇੰਜਨੀਅਰਿੰਗ ਕਾਲਜ ਦੇ 17-17 ਸਾਲ ਤੋਂ ਲੱਗੇ ਕਰਮਚਾਰੀਆਂ ਨੂੰ 36 ਮਹੀਨਿਆਂ ਦੀ ਤਨਖਾਹ ਨਾ ਦੇਣ ਕਰਮਚਾਰੀਆਂ ਖੁਦਕਸ਼ੀ ਕਰਨ ਅਤੇ ਸੰਘਰਸ਼ ਕਰਨ ਲਈ ਮਜ਼ਬੂੁਰ ਹੋ ਰਹੇ ਹਨ। ਇਸ ਮੌਕੇ ਐਕਸ਼ਨ ਕਮੇਟੀ ਦੇ ਸੋਨਮ ਮੋਦਗਿਲ, ਭਗਵੰਤ ਸਿੰਘ,ਰਾਜ ਕੁਮਾਰ ਅਤੇ ਯਸ਼ਿਵੰਦਰ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰ ਹਾਜ਼ਰ ਸਨ। -ਪੱਤਰ ਪ੍ਰੇਰਕ