ਲਹਿਰਾਗਾਗਾ: ਪਿੰਡ ਭਾਈ ਕੀ ਪਿਸ਼ੌਰ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਅੰਗਰੇਜ਼ੀ ਬੋਲਣ ਦੇ ਮੁਕਾਬਲਿਆਂ ਵਿਚ ਲਗਾਤਾਰ ਆਪਣੀ ਚੜ੍ਹਤ ਕਾਇਮ ਰੱਖ ਰਹੇ ਹਨ। ਸਕੂਲ ਦੇ ਮੁੱਖ ਅਧਿਆਪਕ ਸਪਰਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਇੰਗਲਿਸ਼ ਬੂਸਟਰ ਕਲੱਬ ਤਹਿਤ ਜ਼ਿਲ੍ਹਾ ਪੱਧਰੀ ਕਰਵਾਏ ਅੰਗਰੇਜ਼ੀ ਮੁਕਾਬਲਿਆਂ ਵਿੱਚ ਦਸ ਵਿਦਿਆਰਥੀ ਕੈਪਦੀਪ ਕੌਰ, ਕਮਲਦੀਪ ਕੌਰ, ਖੁਸ਼ਪ੍ਰੀਤ ਕੌਰ, ਕਮਲਪ੍ਰੀਤ ਕੌਰ, ਗੁਰਵੀਰ ਕੌਰ, ਬਬਨਦੀਪ ਕੌਰ, ਹਰਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਜੋਤ ਕੌਰ ਅਤੇ ਅਰਸ਼ਦੀਪ ਕੌਰ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਜਪਨੀਤ ਸਿੰਘ ਭੰਗੂ, ਹਸਨਪ੍ਰੀਤ ਕੌਰ, ਜਸ਼ਨਦੀਪ ਕੌਰ, ਮਨਿੰਦਰ ਕੌਰ ਅਤੇ ਤਮੰਨਾ ਬਲਾਕ ਭਰ ’ਚੋਂ ਜੇਤੂ ਰਹੇ। ਇਨ੍ਹਾਂ ਦੀ ਤਿਆਰੀ ਲਈ ਅੰਗਰੇਜ਼ੀ ਅਧਿਆਪਕ ਸਤਵਿੰਦਰ ਕੌਰ ਦਾ ਅਹਿਮ ਰੋਲ ਰਿਹਾ।
-ਪੱਤਰ ਪ੍ਰੇਰਕ