ਧੂਰੀ: ਪੰਜਾਬ ਨੈਸ਼ਨਲ ਬੈਂਕ ਬਰਾਂਚ ਲੋਹਾ ਬਜ਼ਾਰ ਧੂਰੀ ਵਿੱਚ ਬਤੌਰ ਮੈਨੇਜਰ ਕੰਮ ਕਰਦੀ ਆਸਮਾ ਰਾਣੀ ਨੂੰ ਅੱਜ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਰਬੰਸ ਸਿੰਘ ਸੋਢੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੈਨੇਜਰ ਆਸਮਾ ਰਾਣੀ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਕਰਮ ਸਿੰਘ ਮਾਨ, ਪ੍ਰੀਤਮ ਸਿੰਘ ਧੂਰਾ, ਜੈ ਦੇਵ ਸ਼ਰਮਾ, ਗੁਰਦਾਸ ਚੰਦ ਬਾਂਸਲ ਹਾਜ਼ਰ ਸਨ।
-ਖੇਤਰੀ ਪ੍ਰਤੀਨਿਧ