ਲਹਿਰਾਗਾਗਾ: ਰਾਸ਼ਟਰੀ ਪੱਧਰ ਦੀ ਨੈਸ਼ਨਲ ਮੀਨਜ਼ ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ 2019 ਦੇ ਆਏ ਨਤੀਜੇ ਸਬੰਧੀ ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਭੁੱਕਲ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲਰਾਂ ਦੇ ਲਵਪ੍ਰੀਤ ਪੁਰੀ ਪੁੱਤਰ ਜਸਵੰਤ ਪੁਰੀ ਨੇ 137 ਅੰਕ ਹਾਸਲ ਕਰਕੇ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਪਵਿੱਤਰ ਸਿੰਘ ਨੇ 132 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ। ਬੱਚਿਆਂ ਦੀ ਸਫ਼ਲਤਾ ਪਿੱਛੇ ਇੰਚਾਰਜ ਹਿਸਾਬ ਅਧਿਆਪਕਾ ਪੂਨਮ ਬਾਜੌਰੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਬੂਟਾ ਸਿੰਘ ,ਜੈਲਦਾਰ ਸਿੰਘ ,ਗੁਰਮੇਲ ਸਿੰਘ ,ਮਲਕੀਤ ਸਿੰਘ ,ਅੰਮ੍ਰਿਤਪਾਲ ਸਿੰਘ ਨੇ ਟੈਲੀਫੋਨ ਰਾਹੀਂ ਬੱਚਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ