ਪੱਤਰ ਪ੍ਰੇਰਕ
ਲਹਿਰਾਗਾਗਾ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਦਲਿਤਾਂ ਨੂੰ ਦੋ ਰੁਪਏ ਕਿੱਲੋ ਮਿਲਣ ਵਾਲੀ ਕਣਕ ਖਾਣ ਦੇ ਕਾਬਲ ਨਾ ਹੋਣ ਕਰਕੇ ਲੋੜਵੰਦ ਕਣਕ ਤੋਂ ਵਾਂਝੇ ਰਹਿ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਫੂਡ ਅਤੇ ਸਪਲਾਈ ਵਿਭਾਗ ਵੱਲੋਂ ਪੀਐੱਚਸੀ ਅਤੇ ਏਏਵਾਈ ਦੇ ਕਾਰਡ ਹੋਲਡਰਾਂ ਨੂੰ ਪਸ਼ੂਆਂ ਦੇ ਵੀ ਨਾ ਖਾਣਯੋਗ ਕਣਕ ਵੰਡੀ ਜਾ ਰਹੀ। ਇੱਥੋਂ ਦੇ ਨਿਵਾਸੀ ਬੰਤ ਸਿੰਘ ਦੀ ਅਗਵਾਈ ’ਚ ਖਪਤਕਾਰਾਂ ਨੇ ਖਰਾਬ ਕੁਆਲਿਟੀ ਦੀ ਕਣਕ ਦਿਖਾਉਂਦੇ ਦੱਸਿਆ ਕਿ ਡਿੱਪੂਆਂ ਰਾਹੀਂ ਭੇਜੀ ਕਣਕ ਖਾਣ ਨਾਲ ਲੋਕ ਬਿਮਾਰ ਹੋ ਸਕਦੇ ਹਨ। ਡਿੱਪੂ ਹੋਲਡਰਾਂ ਦਾ ਕਹਿਣਾ ਹੈ ਕਿ ਜੋ ਕਣਕ ਉਨ੍ਹਾਂ ਕੋਲ ਉਪਰੋਂ ਆਈ ਹੈ ਉਹ ਉਸ ਨੂੰ ਵੰਡ ਰਹੇ ਹਨ। ਲਾਭਪਾਤਰੀ ਖਪਤਕਾਰਾਂ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ। ਫੂਡ ਸਿਪਲਾਈ ਵਿਭਾਗ ਦੇ ਦਫ਼ਤਰ ਇੰਚਾਰਜ ਇੰਸਪੈਕਟਰ ਕੋਮਲ ਗੋਇਲ ਨੇ ਦੱਸਿਆ ਕਿ ਜੇ ਕਿਸੇ ਖਪਤਕਾਰ ਨੂੰ ਖਰਾਬ ਕਣਕ ਮਿਲੀ ਹੈ ਤਾਂ ਉਸ ਨੂੰ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਕਣਕ ਦੇ ਗੁਦਾਮਾਂ ’ਚ ਚੱਕੇ ਵਿੱਚ ਥੱਲ਼ੇ ਲੱਗੇ ਹੋਣ ਕਰਕੇ ਖਰਾਬ ਕਣਕ ਡਿੱਪੂ ਹੋਲਡਰ ਕੋਲ ਚਲੀ ਜਾਂਦੀ ਹੈ ਪਰ ਇਸ ’ਚ ਵਿਭਾਗ ਜਾਂ ਡਿੱਪੂ ਹੋਲਡਰ ਦਾ ਕੋਈ ਦੋਸ਼ ਨਹੀਂ ਹੁੰਦਾ।