ਲਹਿਰਾਗਾਗਾ: ਸਿਹਤ ਵਿਭਾਗ ਵੱਲੋ ਪਿੰਡ ਗੰਢੂਆਂ ,ਸੰਗਤਪਰਾ, ਕੋਟੜਾ ਲੇਹਲ, ਆਲਮਪੁਰ , ਲਦਾਲ ’ਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ। ਸਬ ਸੈਂਟਰ ਫਤਹਿਗੜ੍ਹ ਅਤੇ ਪਿੰਡਾਂ ’ਚ ਵਿੱਚ ਸਿਹਤ ਮੁਲਾਜ਼ਮ ਐੱਸਆਈ ਵਿਜੈ ਖੋਖਰ, ਕਾਲਾ ਸਿੰਘ, ਅਮਨਦੀਪ ਕੌਰ, ਅਵਤਾਰ ਸਿੰਘ ਗੰਢੂਆਂ , ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਮਲੇਰੀਆ ਬੁਖ਼ਾਰ ਦੇ ਲੱਛਣਾਂ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਮੌਸਮੀ ਬਿਮਾਰੀਆਂ ਤੋਂ ਬਚਾਓ ਸਬੰਧੀ ਪੂਨਮ ਸੀਐਚਓ ਨੇ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਕਰਮਚਾਰੀਆਂ ਤੋਂ ਇਲਾਵਾ ਸਕੂਲ ਸਟਾਫ, ਆਸ਼ਾ ਕੁਲਵਿੰਦਰ, ਮਲਕੀਤ , ਅਤੇ ਬਿੰਦਰ ਕੌਰ ਆਸ਼ਾ ਹਾਜ਼ਰ ਸਨ। -ਪੱਤਰ ਪ੍ਰੇਰਕ