ਪੱਤਰ ਪ੍ਰੇਰਕ
ਲਹਿਰਾਗਾਗਾ, 9 ਅਕਤੂਬਰ
ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ ਯੂਨੀਅਨ ਜ਼ਿਲ੍ਹਾ ਸੰਗਰੂਰ ਦਾ ਜ਼ਿਲ੍ਹਾ ਪੱਧਰੀ ਜਥੇਬੰਦਕ ਇਜਲਾਸ ਹੋਇਆ, ਇਸ ਇਜਲਾਸ ਵਿੱਚ ਸੰਗਰੂਰ ਦੇ ਸਾਰੇ ਬਲਾਕਾਂ ਤੋਂ ਡੇਲੀਗੇਟ ਪਹੁੰਚੇ ਇਸ ਮੌਕੇ ਚੋਣ ਨਿਗਰਾਨ ਦੇ ਤੌਰ ’ਤੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਪੰਜਾਬ ਭਰਾਤਰੀ ਜਥੇਬੰਦੀ ਦੇ ਤੌਰ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ, ਚੈਅਰਮੈਨ ਮੇਲਾ ਸਿੰਘ ਪੁੰਨਾਵਾਲ ਪਹੁੰਚੇ। ਇਜਲਾਸ ਵਿੱਚ ਹਾਜ਼ਰ ਡੇਲੀਗੇਟ ਨੇ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਦੇ ਤੌਰ ’ਤੇ ਅਵਤਾਰ ਸਿੰਘ ਗੰਢੂਆਂ ਨੂੰ ਦੁਬਾਰਾ ਪ੍ਰਧਾਨ ਚੁਣਿਆ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਲੌਂਗੋਵਾਲ, ਕੁਲਵਿੰਦਰ ਸਿੱਧੂ ਕੋਹਰੀਆ, ਗੁਰਸੇਵਕ ਸਿੰਘ ਸੰਗਤੀਵਾਲਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਿਲਾ ਹਕੀਮਾ, ਮੀਤ ਪ੍ਰਧਾਨ ਇੰਦਰਜੀਤ ਸਿੰਘ ਲੌਂਗੋਵਾਲ, ਗੁਰਪ੍ਰੀਤ ਸਿੰਘ ਗੁਜਰਾਂ, ਪ੍ਰਾਣ ਨਾਥ ਭਵਾਨੀਗੜ੍ਹ, ਪ੍ਰਚਾਰਕ ਸਕੱਤਰ ਗੁਰਪ੍ਰੀਤ ਸਿੰਘ ਵਾਲੀਆ, ਜੁਆਇਟ ਸਕੱਤਰ ਗੁਰਸੇਵਕ ਭਟਾਲ , ਵੀਰ ਸਿੰਘ ਪਿਸੋਰ, ਜਗਦੀਪ ਬਡਰੁੱਖਾ, ਵਿੱਤ ਸਕੱਤਰ ਦਲਜੀਤ ਢਿੱਲੋਂ ਨੂੰ ਚੁਣਿਆ।