ਸੰਗਰੂਰ: ਇੱਥੋਂ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਆਟਿਜ਼ਮ ਐਜੂਕੇਸ਼ਨ ਵੈੱਲਫ਼ੇਅਰ ਸੁਸਾਇਟੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਥਲੈਟਿਕ ਮੀਟ ਕਰਵਾਈ| ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਿਰਕਤ ਕੀਤੀ| ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਭੱਠਲ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ| ਵਿਧਾਇਕਾ ਭਰਾਜ ਨੇ ਮੀਟ ਦਾ ਉਦਘਾਟਨ ਕਰਦਿਆਂ ਆਟਿਜ਼ਮ ਵੈੱਲਫ਼ੇਅਰ ਸੁਸਾਇਟੀ ਦੇ ਕਾਰਜ ਦੀ ਸ਼ਲਾਘਾ ਕੀਤੀ| ਇਸ ਮਗਰੋਂ ਬੱਚਿਆਂ ਨੇ ਮਾਰਚ ਪਾਸਟ ਕਰਦੇ ਹੋਏ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ| 25, 50 ਅਤੇ 100 ਮੀਟਰ ਦੀ ਦੌੜ, ਇੱਕ ਲੱਤ ਦੌੜ, ਛਤਰੀ ਦੌੜ, ਉਚੀ ਛਾਲ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ| ਡਾ. ਸੁਖਦੀਪ ਨੇ ਪੁਸਤਕ ‘ਆਟਿਜ਼ਮ ਇਕ ਜਾਣ ਪਛਾਣ’ ਮੁੱਖ ਮਹਿਮਾਨ ਨੂੰ ਭੇਟ ਕੀਤੀ| -ਪੱਤਰ ਪ੍ਰੇਰਕ