ਪੱਤਰ ਪ੍ਰੇਰਕ
ਲਹਿਰਾਗਾਗਾ, 3 ਜਨਵਰੀ
ਨੇੜਲੇ ਪਿੰਡ ਸੰਗਤਪੁਰਾ ਦੇ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਨੇ ਮਥੁਰਾ (ਯੂਪੀ) ਵਿੱਚ ਹੋਈਆਂ ਆਲ ਇੰਡੀਆ ਨੈਸ਼ਨਲ ਗੇਮਜ਼ ਵਿੱਚ ਬਤੌਰ ਅਥਲੀਟ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਖਿਡਾਰੀ ਅਤੇ ਉਸਦੇ ਕੋਚ ਪਿੰਡ ਸੰਗਤਪੁਰਾ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਵਜਾ ਕੇ ਸਵਾਗਤ ਕੀਤਾ ਹੈ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮਹਿਜ਼ ਤਿੰਨ ਸੈਕਿੰਡ ਦੇ ਕਾਰਨ ਗੋਲਡ ਮੈਡਲ ਤੋਂ ਖੁੰਝ ਜਾਣ ਦਾ ਮਲਾਲ ਵੀ ਹੈ ਅਤੇ ਖੁਸ਼ੀ ਹੈ ਕਿਉਂਕਿ ਮੈਂ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾ ਦੱਸਿਆ ਕਿ ਲਗਪੱਗ ਇੱਕ ਮਹੀਨਾ ਪਹਿਲਾਂ ਊਜੈਨ (ਐੱਮਪੀ) ਵਿੱਚ ਹੋਈਆਂ ਨੈਸ਼ਨਲ ਗੇਮਜ਼ ’ਚ ਸੋਨੇ ਦਾ ਮੈਡਲ ਜਿੱਤਿਆ ਸੀ। ਉਹ ਭਵਿੱਖ ’ਚ ਹੋਰ ਮਿਹਨਤ ਕਰ ਕੇ ਦੇਸ਼ ਲਈ ਸੋਨ ਤਗਮਾ ਜਿੱਤਣ ਲਈ ਕੋਚ ਦੀ ਨਿਗਰਾਣੀ ਹੇਠ ਲਗਾਤਾਰ ਪ੍ਰੈਕਟਿਸ ਕਰਨ ਲਈ ਵਚਨਬੱਧ ਰਹੇਗਾ।