ਪੱਤਰ ਪ੍ਰੇਰਕ
ਅਮਰਗੜ੍ਹ, 27 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨਭੌਰਾ ਦੀ 9 ਵੀਂ ਕਲਾਸ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੂੰ ਸਕੂਲ ਜਾਂਦੇ ਸਮੇਂ ਅਗਵਾ ਕਰਨ ਦਾ ਯਤਨ ਕੀਤਾ ਪਰ ਰੋਲਾ ਪਾਉਣ ’ਤੇ ਅਗਵਾਕਾਰ ਲੜਕੀ ਨੂੰ ਗੱਡੀ ਵਿੱਚੋਂ ਉਤਾਰ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਨਭੌਰਾ ਦੀਆਂ ਲੜਕੀਆਂ ਅੱਜ ਸਵੇਰੇ ਸਕੂਲ ਜਾ ਰਹੀਆਂ ਸਨ। ਵਰਨਾ ਗੱਡੀ ਵਾਲੇ ਇੱਕ ਗੱਡੀ ਚਾਲਕ ਨੇ ਲੜਕੀਆਂ ਕੋਲ ਆ ਕੇ ਸਕੂਲ ਦਾ ਰਸਤਾ ਪੁੱਛਿਆ ਅਤੇ ਇਕ ਲੜਕੀ ਨੂੰ ਗੱਡੀ ਵਿੱਚ ਬਿਠਾ ਲਿਆ। ਗੱਡੀ ਚਾਲਕ ਸਕੂਲ ਕੋਲੋਂ ਗੱਡੀ ਭਜਾ ਕੇ ਲੈ ਗਿਆ। ਲੜਕੀ ਦੇ ਰੌਲਾ ਪਾਉਣ ’ਤੇ ਗੱਡੀ ਵਾਲਾ ਉਸਨੂੰ ਪਿੰਡ ਲੁਹਾਰਮਾਜਰਾ ਨਜ਼ਦੀਕ ਉਤਾਰ ਕੇ ਫਰਾਰ ਹੋ ਗਿਆ।