ਪੱਤਰ ਪ੍ਰੇਰਕ
ਲਹਿਰਾਗਾਗਾ, 17 ਮਾਰਚ
ਨੇੜਲੇ ਪਿੰਡ ਜਵਾਹਰਵਾਲਾ ’ਚ ਗੱਡੀ ਖੋਹਣ ਲਈ ਡਰਾਈਵਰ ਦੀ ਕੁੱਟਮਾਰ ਕੀਤੀ ਗਈ, ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਸਦਰ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਡਰਾਈਵਰ ਵਿੱਕੀ ਵਾਸੀ ਬਛਮਾਜਰਾ ਥਾਣਾ ਬਲੌਂਗੀ ਜ਼ਿਲ੍ਹਾ ਮੁਹਾਲੀ ਨੇ ਸ਼ਿਕਾਇਤ ਕੀਤੀ ਕਿ ਉਹ ਨਾਜਰ ਸਿੰਘ ਰਾਮਪੁਰਾ ਜਵਾਹਰਵਾਲਾ ਹਾਲ ਆਬਾਦ ਚੰਡੀਗੜ੍ਹ ਕੋਲ ਡਰਾਈਵਰ ਦੀ ਨੌਕਰਾ ਕਰਦਾ ਹੈ ਅਤੇ ਅੱਜ ਰਾਮਪੁਰਾ ਜਵਾਹਰਵਾਲਾ ਆਇਆ ਸੀ। ਮੁਲਜ਼ਮ ਵੀਰਦਵਿੰਦਰ ਸਿੰਘ ਗੋਗਲੀ ਵਾਸੀ ਰਾਮਪੁਰਾ ਜਵਾਹਰਵਾਲਾ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਗੋਬਿੰਦਪੁਰਾ ਜਵਾਹਰਵਾਲਾ ਨੇ ਉਸ ਤੋਂ ਗੱਡੀ ਖੋਹਣ ਸਮੇਂ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।