ਪੱਤਰ ਪ੍ਰੇਰਕ
ਲਹਿਰਾਗਾਗਾ, 1 ਜੁਲਾਈ
ਲਹਿਰਾਗਾਗਾ ਪੁਲੀਸ ਨੇ ਐੱਚਡੀਐੱਫਸੀ ਦੇ ਸੇਲਜ਼ਮੈਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ 7/8 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖਮੀ ਸੰਮੀ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸਹਾਰਨਾ ਪਤੀ ਛਾਜਲੀ ਨੂੰ ਸਿਵਲ ਹਸਪਤਾਲ ਸੁਨਾਮ ’ਚ ਦਾਖਲ ਕਰਵਾਇਆ ਗਿਆ ਹੈ।
ਸਦਰ ਥਾਣੇ ਦੇ ਐਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਜਾਖਲ-ਹਰਿਆਣਾ ਦੀ ਐੱਚਡੀਐੱਫਸੀ ਬੈਂਕ ’ਚ ਸੇਲਜ਼ਮੈਨ ਵਜੋਂ ਡਿਊਟੀ ਕਰਦਾ ਹੈ। ਉਹ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਮੋਟਰਸਾਈਕਲ ’ਤੇ ਪਿੰਡ ਛਾਜਲੀ ਪਰਤ ਰਿਹਾ ਸੀ। ਜਦੋਂ ਉਹ ਚੂੜਲ ਖੁਰਦ (ਲਹਿਰਾਗਾਗਾ) ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਤੇ ਸਕੂਟਰੀ ’ਤੇ ਮੂੰਹ ਬੰਨੇ 7/8 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਲੋਹੇ ਦੇ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ। ਜਖ਼ਮੀ ਹਾਲਤ ’ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।