ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਅੱਜ ਪਿੰਡ ਜਲੂਰ ’ਚ ਕੇਂਦਰ ਸਰਕਾਰ ਦੇ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੌਕਡਾਊਨ ਨੂੰ ਵਧਾ ਕੇ ਲੋਕਾਂ ਨੂੰ ਘਰਾਂ ’ਚ ਕੈਦ ਕਰਕੇ ਸਰਕਾਰ ਨੇ ਕਿਸਾਨਾਂ ਵਿਰੁੱਧ ਆਰਡੀਨੈਂਸ ਤਿਆਰ ਕੀਤਾ ਹੈ ਜੋ ਕਿ ਕਿ ਆਰਡੀਨੈਂਸ ਕਿਸਾਨ ਮਾਰੂ ਹੈ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਕਿਸਾਨਾਂ ਨਾਲ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਮੁਕਰਕੇ ਕਿਸਾਨ ਮਾਰੂ ਆਰਡੀਨੈਂਸ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਰਡੀਨੈਂਸ ਨੂੰ ਲਾਗੂ ਕਰਕੇ ਕੰਪਨੀਆਂ ਵੱਲੋਂ ਫ਼ਸਲ ਖ਼ਰੀਦਣ ਅਤੇ ਐੱਮਐੱਸਪੀ/ਮੰਡੀਬੋਰਡ ਬੋਰਡ ਨੂੰ ਤੋੜਨ ਲਈ ਕਿਸਾਨ ਪੱਖੀ ਦਸ ਰਹੀ ਹੈ ਜਦ ਕਿ ਸਰਕਾਰ ਲਗਾਤਾਰ ਵਪਾਰੀਆਂ ਦੇ ਹੱਕ ’ਚ ਫੈਸਲੇ ਲੈਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਤੇਲ ਦੀ ਮਾਰਕੀਟ ਨੂੰ ਕੰਪਨੀਆਂ ਹਵਾਲੇ ਕਰਕੇ ਕੌਮਾਂਤਰੀ ਮਾਰਕੀਟ ਨਾਲ ਜੋੜਿਆ ਅਤੇ ਕਿਹਾ ਕਿ ਲੋਕਾਂ ਨੂੰ ਕੌਮਾਂਤਰੀ ਮਾਰਕੀਟ ਦੇ ਹਿਸਾਬ ਨਾਲ ਤੇਲ ਦੀ ਕੀਮਤ ਦੇਣੀ ਪਵੇਗੀ ਪਰ ਮੋਦੀ ਸਰਕਾਰ ਕੌਮਾਂਤਰੀ ਰੇਟਾਂ ਤੋਂ ਚਾਰ ਗੁਣਾ ਰੇਟ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀਓ ਕੰਪਨੀ ਰਾਹੀਂ 300 ਰੁਪਏ ’ਚ 3 ਮਹੀਨੇ ਇੰਟਰਨੈੱਟ ਤੇ ਕਾਲ ਮੁਫ਼ਤ ਕਰਕੇ ਲੋਕਾਂ ਨੂੰ ਮੋਬਾਈਲ ਦਾ ਨਸ਼ਾ ਲਾਇਆ ਪਰ ਅੱਜ ਉਹੀ ਰੇਟ ਦੋ ਗੁਣਾ ਕਰ ਦਿੱਤਾ ਹੈ। ਇਸੇ ਤਰ੍ਹਾਂ ਸਰਕਾਰ ਨੇ ਕਿਸਾਨਾਂ ਨੂੰ ਲਾਲਚ ਦੇ ਕੇ ਕੇ ਮਾਰਕੀਟ ਐੱਮਐੱਸਪੀ ਭਾਵ ਐੱਫਐੱਸਆਈ ਨੂੰ ਤੋੜ ਕੇ ਕਿਸਾਨਾਂ ਨੂੰ ਬੱਧੂ ਬਣਾ ਰਹੀ ਹੈ ਕਿ ਸਰਕਾਰੀ ਰੇਟ ਤੋਂ ਜ਼ਿਆਦਾ ਰੇਟ ਕਿਸਾਨਾਂ ਨੂੰ ਫਸਲਾਂ ਦਾ ਮਿਲੇਗਾ ਅਤੇ ਬਾਅਦ ’ਚ ਕੰਪਨੀ ਆਪਣੀ ਮਰਜ਼ੀ ਨਾਲ ਫ਼ਸਲ ਦੀ ਖਰੀਦ ਕਰਨਗੇ। ਇਸ ਮੌੌਕੇ ਹਰਦੀਪ ਸਿੰਘ ਢੀਂਡਸਾ, ਲਖਵਿੰਦਰ ਸਿੰਘ ਡੂਡੀਆਂ, ਭੂਰਾ ਸਿੰਘ ਸਲੇਮਗੜ੍ਹ, ਜਗਤਾਰ ਸਿੰਘ ਸ਼ੇਰਗੜ੍ਹ ਆਦਿ ਨੇ ਸੰਬੋਧਨ ਕੀਤਾ।