ਬੀਰਬਲ ਰਿਸ਼ੀ
ਸ਼ੇਰਪੁਰ, 29 ਅਗਸਤ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੀ ਚੋਣ ਮੀਟਿੰਗ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿੱਚ ਕੌਮੀ ਪ੍ਰਧਾਨ ਅਮ੍ਰਿਤਪਾਲ ਸਿੰਘ ਛੰਦੜਾਂ ਦੀ ਪ੍ਰਧਾਨਗੀ ਹੇਠ ਹੋਈ, ਇਸ ਤਹਿਤ ਨਵੇਂ ਚੁਣੇ ਆਹੁਦੇਦਾਰਾਂ ਨੂੰ ਪਾਰਟੀ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਯੂਥ ਵਿੰਗ ਦੇ ਸੀਨੀਅਰ ਆਗੂ ਹਰਬੰਸ ਸਿੰਘ ਸਲੇਮਪੁਰ ਨੇ ਕੌਮੀ ਪ੍ਰਧਾਨ ‘ਛੰਦੜਾਂ’ ਵੱਲੋਂ ਕੀਤੀਆਂ ਨਿਯੁਕਤੀਆਂ ਸਬੰਧੀ ਦੱਸਿਆ ਕਿ ਗੁਰਿੰਦਰ ਸਿੰਘ ਧੰਦੀਵਾਲ ਵਰਕਿੰਗ ਕਮੇਟੀ ਮੈਂਬਰ ਪੰਜਾਬ, ਸੁਖਵਿੰਦਰ ਸਿੰਘ ਮੂਲੋਵਾਲ ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ, ਜਸਵੀਰ ਸਿੰਘ ਧੰਦੀਵਾਲ ਯੂਥ ਪ੍ਰਧਾਨ ਹਲਕਾ ਧੂਰੀ, ਮਨਦੀਪ ਸਿੰਘ ਬੁਗਰਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੂਲੋਵਾਲ ਜਨਰਲ ਸਕੱਤਰ, ਸੁਖਜਿੰਦਰ ਸਿੰਘ ਪ੍ਰਧਾਨ ਮੂਲੋਵਾਲ, ਜਸਪਾਲ ਸਿੰਘ ਕਾਲੀ ਪ੍ਰਧਾਨ ਸਰਕਲ ਸ਼ੇਰਪੁਰ, ਨਿਰਮਲ ਸਿੰਘ ਇਕਾਈ ਪ੍ਰਧਾਨ ਬਾਦਸ਼ਾਹਪੁਰ, ਕੁਲਵੰਤ ਸਿੰਘ ਇਕਾਈ ਪ੍ਰਧਾਨ ਧੰਦੀਵਾਲ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਬੁਗਰਾ ਦੀ ਚੋਣ ਕੀਤੀ ਗਈ। ਇਸ ਮੀਟਿੰਗ ਦੌਰਾਨ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜ਼ੂਮਾ, ਪੀਏਸੀ ਬਹਾਦਰ ਸਿੰਘ ਭਸੋੜ, ਗੁਰਨੈਬ ਸਿੰਘ ਰਾਮਪੁਰਾ, ਸਰਪੰਚ ਹਰਵਿੰਦਰ ਸਿੰਘ ਹਰੀਗੜ੍ਹ ਆਦਿ ਹਾਜ਼ਿਰ ਸਨ।