ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 22 ਅਗਸਤ
ਪਿੰਡ ਜਰਖੜ ਦੇ ਦਲਿਤ ਪਰਿਵਾਰ ਦੀ ਧੀ ਬਾਸਕਟ ਬਾਲ ਖਿਡਾਰਨ ਮਨਦੀਪ ਕੌਰ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਹੈ। ਮਜ਼ਦੂਰ ਪਿਤਾ ਸਿਕੰਦਰ ਸਿੰਘ ਆਪਣੀ ਧੀ ਦਾ ਲੱਖਾਂ ਰੁਪਏ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਪੀੜਤਾ ਦੀ ਵੱਡੀ ਭੈਣ ਪ੍ਰਾਈਵੇਟ ਨੌਕਰੀ ਕਰ ਕੇ ਟਾਟਾ ਕੈਂਸਰ ਹਸਪਤਾਲ ਸੰਗਰੂਰ ਵਿਚੋਂ ਮਨਦੀਪ ਦਾ ਇਲਾਜ ਕਰਵਾ ਰਹੀ ਹੈ। ਮਨਦੀਪ ਕੌਰ ਨੇ ਕਿਹਾ ਕਿ ਉਹ ਡਾਕਟਰਾਂ ਨੂੰ ਮਿਲਣ ਜਾਣ ਵੇਲੇ ਵੀ ਜਰਖੜ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਉਸ ਦੇ ਜਨਮ ਦਿਨ ’ਤੇ ਦਿੱਤਾ ਟਰੈਕ ਸੂਟ ਪਾ ਕੇ ਜਾਵੇਗੀ।
ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਜਰਖੜ ਨੇ ਕਿਹਾ ਕਿ ਉਹ ਖਿਡਾਰਨ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਮਨਦੀਪ ਦੀ ਬਿਮਾਰੀ ਦਾ ਦੇਰੀ ਨਾਲ ਪਤਾ ਲੱਗਣ ਕਾਰਨ ਇਲਾਜ ਔਖਾ ਹੋ ਗਿਆ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਅਪਰੇਸ਼ਨ ਤੇ ਪੂਰੇ ਇਲਾਜ ਤੋਂ ਬਾਅਦ ਖਿਡਾਰਨ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਕਰੀਬ 15 ਲੱਖ ਦਾ ਖ਼ਰਚ ਆਵੇਗਾ। ਪਿੰਡ ਵਾਸੀਆਂ ਨੇ ਪਰਵਾਸੀ ਭਾਰਤੀਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ। ਪਰਿਵਾਰ ਨਾਲ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਪਰਿਵਾਰ ਨਾਲ 84373-39463 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।