ਪੱਤਰ ਪ੍ਰੇਰਕ
ਚੀਮਾ ਮੰਡੀ, 23 ਅਪਰੈਲ
ਅਕਾਲ ਅਕੈਡਮੀ ਚੀਮਾ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਨਸ਼ਾ ਛੁਡਾਉਣ ਦੇ ਮਾਹਿਰ ਡਾ. ਕਰਨਲ ਰਜਿੰਦਰ ਸਿੰਘ, ਡਾ. ਗਜਲਪ੍ਰੀਤ ਸਿੰਘ,ਡਾ. ਅਨੁਪਮਾ ਕੌਰ ਅਤੇ ਨਰਸਿੰਗ ਕਾਲਜ ਬੜੂ ਸਾਹਿਬ ਦੀਆਂ ਐੱਮਐੱਸਸੀ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ’ਤੇ ਅਧਾਰਤ ਇੱਕ ਫਿਲਮ ਵੀ ਦਿਖਾਈ ਗਈ। ਡਾ. ਰਾਜਿੰਦਰ ਸਿੰਘ ਤੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਸੁਦਰਪਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ।