ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਕਤੂਬਰ
ਇਥੇ ਅੱਜ ਡਿੱਪੂ ਹੋਲਡਰ ਯੂਨੀਅਨ ਸਬ ਡਿਵੀਜਨ ਨੇ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਡਿੱਪੂ ਹੋਲਡਰਾਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਰੋਸ ਵਜੋਂ ਅਨਿਲ ਜੋਸ਼ੀ ਦੇ ਪੁਤਲੇ ਫੂਕਦਿਆਂ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਬਲਕਾਰ ਸਿੰਘ ਅੜਕਵਾਸ, ਜੀਤਾ ਸਿੰਘ ਹਰਿਆਊ ਤੇ ਸੁਖਪ੍ਰੀਤ ਸਿੰਘ ਹਰੀਗੜ੍ਹ ਨੇ ਕਿਹਾ ਕਿ ਅਨਿਲ ਜੋਸ਼ੀ ਭਾਵੇਂ ਅਕਾਲੀ ਦਲ ਵਿੱਚ ਆ ਗਿਆ ਹੈ, ਪ੍ਰੰਤੂ ਭਾਜਪਾ ਵਾਲੀ ਹੈਂਕੜ ਅਜੇ ਵੀ ਨਹੀਂ ਛੱਡੀ। ਜਿਸ ਕਰਕੇ ਹੀ ਡਿੱਪੂ ਹੋਲਡਰਾਂ ਨੂੰ ਭੱਦੀ ਭਾਸ਼ਾ ਬੋਲ ਰਿਹਾ ਹੈ। ਜਦੋਂਕਿ ਡਿੱਪੂ ਹੋਲਡਰਾਂ ਨੂੰ ਇਕ ਸਾਲ ਤੋਂ ਕੋਈ ਕਮਿਸ਼ਨ ਨਹੀਂ ਮਿਲਿਆ। ਉਹ ਕਰੋਨਾ ਸਮੇਂ ਤੋਂ ਅਤੇ ਹੁਣ ਵੀ ਫਰੀ ਕਣਕ ਦੀ ਵੰਡ ਕਰ ਰਹੇ ਹਨ। ਈ ਪੋਸ਼ ਮਸ਼ੀਨਾਂ ਰਾਹੀਂ ਜਿੰਨੀਂ ਪਰਚੀ ਨਿਕਲਦੀ ਹੈ, ਓਨੀ ਹੀ ਕਣਕ ਖਪਤਕਾਰਾਂ ਨੂੰ ਦੇ ਦਿੱਤੀ ਜਾਂਦੀ ਹੈ। ਅਜਿਹੇ ਬੇਤੁਕੇ ਬਿਆਨ ਵੱਡੇ ਆਗੂਆਂ ਨੂੰ ਸ਼ੋਭਦੇ ਨਹੀਂ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਹੁਣ ਭਾਜਪਾ ਨੇ ਹੈਂਕੜ ਨਾ ਛੱਡੀ ਤੇ ਸਮੂਹ ਯੂਨੀਅਨ ਤੋਂ ਮੁਆਫੀ ਨਾ ਮੰਗੀ ਤਾਂ ਜੋਸ਼ੀ ਜਿੱਥੇ ਖੜ੍ਹੇ ਹੋਣਗੇ, ਉਸ ਹਲਕੇ ਵਿੱਚ ਪੂਰੇ ਸੂਬੇ ਦੀ ਡਿੱਪੂ ਹੋਲਡਰ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਦੀ ਰਹੇਗੀ। ਇਸ ਮੌਕੇ ਨਰੈਣ ਦਾਸ, ਕਰਨੈਲ ਸਿੰਘ ਆਲਮਪੁਰ, ਸਰਬਜੀਤ ਸਿੰਘ ਲਦਾਲ, ਮਦਨ ਗੋਪਾਲ ਲਹਿਰਾ, ਗੁਰਲਾਲ ਸਿੰਘ ਬਖੋਰਾ, ਸਤਪਾਲ ਸਿੰਘ ਆਲਮਪੁਰ, ਸੁਰੇਸ਼ ਕੁਮਾਰ ਲਹਿਰਾ, ਓਮ ਪ੍ਰਕਾਸ਼ ਮੀਣਾ ਆਦਿ ਡਿੱਪੂ ਹੋਲਡਰ ਹਾਜ਼ਰ ਸਨ।