ਖੇਤਰੀ ਪ੍ਰਤੀਨਿਧ
ਧੂਰੀ, 12 ਅਕਤੂਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਰਾਮ ਬਾਗ ਧੂਰੀ ਵਿੱਚ ਬਲਾਕ ਪ੍ਰਧਾਨ ਸ਼ੰਕੁਤਲਾ ਦੀ ਅਗਵਾਈ ਹੇਠ ਹੋਈ । ਇਸ ਵਿੱਚ ਬਲਾਕ ਅਤੇ ਸਰਕਲ ਦੇ ਸਾਰੇ ਚੁਣੇ ਹੋਏ ਮੈਂਬਰਾਂ ਨੇ ਹਿੱਸਾ ਲਿਆ । ਇਸ ਮੌਕੇ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪਹੁੰਚੇ ਅਹੁਦੇਦਾਰਾਂ ਨੇ ਕਿਹਾ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਲਈ ਜੋ ਵੀ ਡਿਊਟੀ ਲਗਾਈ ਜਾਵੇਗੀ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਵਚਨਬੱਧ ਹਨ। ਮੀਟਿੰਗ ਵਿੱਚ ਸ਼ਾਮਲ ਹੋਏ ਹਰਮਿੰਦਰ ਕੌਰ, ਨਰਿੰਦਰ ਕੌਰ , ਚੰਦਰਪ੍ਰਭਾ, ਨੇਹਾ ਕਹੇਰੂ, ਵੀਰਪਾਲ ਕੌਰ ਜਹਾਂਗੀਰ, ਸਰਬਜੀਤ ਕੌਰ, ਆਇਨਾ, ਰਾਜ ਕੌਰ ਭੁੱਲਰਹੇੜੀ ਹਾਜ਼ਰ ਸਨ ।