ਖੇਤਰੀ ਪ੍ਰਤੀਨਿਧ
ਧੂਰੀ, 30 ਦਸੰਬਰ
ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਅੰਦਰ ਖਾਲੀ ਪਈ ਪਟਵਾਰ ਯੂਨੀਅਨ ਵਾਲੀ ਬਿਲਡਿੰਗ ਅੰਦਰ ਵੱਖ-ਵੱਖ ਮਹਿਕਮਿਆਂ ਵਿੱਚੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਇੱਕ ਛੱਤ ਹੇਠਾਂ ਲਿਆ ਕੇ ਉਨ੍ਹਾਂ ਨੂੰ ਆਪੋ-ਆਪਣੇ ਮਹਿਕਮੀਆ ਅੰਦਰ ਸਰਕਾਰੀ ਕੰਮਾਂ ਨੂੰ ਕਰਵਾਉਣ ਲਈ ਵੱਖ-ਵੱਖ ਕਮਰੇ ਅਲਾਟ ਕੀਤੇ। ਉਨ੍ਹਾਂ ਕਿਹਾ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਇਸ ਸਹੂਲਤ ਪ੍ਰਦਾਨ ਕਰਨ ਨਾਲ ਉਨ੍ਹਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਪੂਰੀ ਹੋ ਗਈ ਹੈ। ਸ੍ਰੀ ਗੋਲਡੀ ਨੇ ਕਿਹਾ ਕਿ ਇਸ ਜਗ੍ਹਾ ਇਕ ਛੋਟੀ ਲਾਇਬ੍ਰੇਰੀ ਅਤੇ ਬਾਹਰੋਂ ਆਉਣ ਵਾਲੇ ਮੁਲਾਜ਼ਮਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਧੂਰੀ ਸ਼ਹਿਰ ਦੇ ਵਿਕਾਸ ਕਾਰਜ ਕਰਵਾ ਰਹੀ ਹੈ। ਇਸ ਮੌਕੇ ਕਾਰਜਸਾਧਕ ਅਫ਼ਸਰ ਰਵੀ ਕੁਮਾਰ, ਹਨੀ ਤੂਰ, ਅਸ਼ਵਨੀ ਧੀਰ, ਮੁਨੀਸ਼ ਗਰਗ, ਇੰਦਰਜੀਤ ਸਿੰਘ ਮਰਾਹੜ, ਕੁਨਾਲ ਗਰਗ, ਗੁਰਪਿਆਰ ਸਿੰਘ ਧੂਰਾ, ਸੁਰੇਸ਼ ਕੁਮਾਰ ਬਾਂਸਲ, ਹੋਰ ਵੱਡੀ ਪੱਧਰ ਤੇ ਰਿਟਾਇਰ ਮੁਲਾਜ਼ਮ ਹਾਜ਼ਰ ਸਨ।