ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਸਤੰਬਰ
ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ 8 ਅਕਤੂਬਰ ਨੂੰ ਅਨਾਜ ਮੰਡੀ ਸੰਗਰੂਰ ਵਿਚ ਕੀਤੀ ਜਾ ਰਹੀ ਪੰਜਾਬ ਪੱਧਰੀ ਕਾਨਫਰੰਸ ਦੀ ਤਿਆਰੀ ਸਬੰਧੀ ਬਲਾਕ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਖੇੜੀ ਚੰਦਵਾਂ, ਰਸੂਲਪੁਰ ਛੰਨਾਂ, ਹਰਕਿਸ਼ਨਪੁਰਾ, ਰੋਸ਼ਨਵਾਲਾ, ਬਲਿਆਲ ਖੁਰਦ, ਭੱਟੀਵਾਲ ਕਲਾਂ, ਭੱਟੀਵਾਲ ਖੁਰਦ, ਕਪਿਆਲ, ਅਕਰਬਰਪੁਰ, ਸੰਘਰੇੜੀ, ਨਰੈਣਗੜ੍ਹ ਅਤੇ ਬਾਸੀਅਰਖ ਆਦਿ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਸੇਵ ਕੌਰ ਬਲਿਆਲ, ਸਰਬਜੀਤ ਕੌਰ ਕਾਹਨਗੜ੍ਹ, ਹਰਪਾਲ ਕੌਰ ਭੱਟੀਵਾਲ, ਸਰਬਜੀਤ ਕੌਰ ਕਪਿਆਲ, ਦੇਸਾ ਸਿੰਘ ਅਕਬਰਪੁਰ, ਰਾਜ ਕੌਰ ਭੱਟੀਵਾਲ ਖੁਰਦ, ਸਿਮਰਨ ਕੌਰ ਬਲਿਆਲ ਤੇ ਕਰਨੈਲ ਕੌਰ ਬਲਿਆਲ ਖੁਰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਅੰਦਰ ਲਿਖਤੀ ਤੌਰ ’ਤੇ ਕੰਮ ਮੰਗਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਗਿਆ ਸੀ ਪਰ ਇਸ ਦਾ ਮਜ਼ਦੂਰਾਂ ਨੂੰ ਪੂਰਾ ਫਾਇਦਾ ਨਹੀਂ ਮਿਲ ਰਿਹਾ। ਇਨ੍ਹਾਂ ਮੀਟਿੰਗਾਂ ਵਿਚ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਦੇ ਸੂਬਾ ਆਗੂ ਤਾਰਾ ਸਿੰਘ ਫੱਗੂਵਾਲਾ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।