ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 10 ਜੂਨ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ 20 ਮੈਂਬਰੀ ਕੌਰ ਕਮੇਟੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਲਦੇਵ ਸਿੰਘ ਮਾਨ ਨੂੰ ਕੌਰ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਾਰਟੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਸਾਬਕਾ ਉੱਪ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਧੰਨਵਾਦ ਕੀਤਾ ਹੈ ਤੇ ਬਲਦੇਵ ਸਿੰਘ ਮਾਨ ਵਧਾਈ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ, ਨਾਜ਼ਰ ਸਿੰਘ ਖਾਨਪੁਰ ਫਕੀਰਾਂ, ਜਥੇਦਾਰ ਕ੍ਰਿਪਾਲ ਸਿੰਘ ਲਾਡਬੰਨਜਾਰਾਕਲਾਂ ਸਾਬਕਾ ਮੈਂਬਰ ਐਸਜੀਪੀਸੀ, ਸੁਖਦੇਵ ਸਿੰਘ ਚੱਠਾ ਮੈਂਬਰ ਬਲਾਕ ਸੰਮਤੀ, ਬਿੱਕਰ ਸਿੰਘ ਸੂਲਰ ਸਾਬਕਾ ਸਰਪੰਚ, ਜਥੇਦਾਰ ਕਸਮੀਰ ਸਿੰਘ ਕੜਿਆਲ, ਗੁਰਜਿੰਦਰ ਸਿੰਘ ਹਨੀ ਸਾਬਕਾ ਸਰਪੰਚ ਮਰਦਖੇੜਾ, ਜਥੇਦਾਰ ਅਮਰੀਕ ਸਿੰਘ ਉਭਿਆ, ਦਲਜੀਤ ਸਿੰਘ ਉਭਿਆ, ਗੁਰਚਰਨ ਸਿੰਘ ਗਾਂਧਾ, ਅਜੈਬ ਸਿੰਘ ਕੌਹਰੀਆਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਕੌਹਰੀਆਂ, ਜਥੇਦਾਰ ਭੋਲਾ ਸਿੰਘ ਕਮਾਲਪੁਰ, ਕਰਨੈਲ ਸਿੰਘ ਸਮੂੰਰਾਂ ਸਾਬਾਕ ਸਰਪੰਚ, ਅਜੈਬ ਸਿੰਘ ਨਾਗਰੀ, ਹੈਪੀ ਸਿੰਘ ਖਡਿਆਲ, ਰਾਮ ਸਿੰਘ ਮਹਿਲਾਂ, ਜਵਾਲਾ ਸਿੰਘ ਮਹਿਲਾਂ, ਭੂਰਾ ਸਿੰਘ ਸਾਬਕਾ ਸਰਪੰਚ ਸਿਹਾਲ, ਹਰਜੀਤ ਸਿੰਘ ਖੇਤਲਾ ਸਾਬਕਾ ਮੈਂਬਰ ਬਲਾਕ ਸੰਮਤੀ ਆਦਿ ਨੇ ਕਿਹਾ ਕਿ ਸ੍ਰੀ ਮਾਨ ਨੂੰ ਪਾਰਟੀ ਦਾ ਇਹ ਅਹੁਦਾ ਦੇਣ ਨਾਲ ਜ਼ਿਲ੍ਹਾ ਸੰਗਰੂਰ ’ਚ ਪਾਰਟੀ ਹੋਰ ਮਜਬੂਤ ਹੋਵੇਗੀ। ਇਸ ਦੌਰਾਨ ਸ੍ਰੀ ਮਾਨ ਨੇ ਕਿਹਾ ਕਿ ਉਸ ਨੂੰ ਪਾਰਟੀ ’ਚ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।