ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਜੁਲਾਈ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ ਨੂੰ ਜੰਥੇਬੰਦਕ ਤੌਰ ’ਤੇ ਮਜਬੂਤ ਕਰਨ ਲਈ ਜ਼ਿਲ੍ਹਾ ਸੰਗਰੂਰ (ਦਿਹਾਤੀ) ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਕੇ ਜਲਦ ਹੀ ਪਿੰਡ ਪੱਧਰ ’ਤੇ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇ. ਗੁਰਬਚਨ ਸਿੰਘ ਬਚੀ ਨੇ ਸਰਕਲ ਪ੍ਰਧਾਨਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸਰਕਲ ਸੰਗਰੂਰ (ਦਿਹਾਤੀ) ਦੇ ਪ੍ਰਧਾਨ ਗਿਆਨ ਸਿੰਘ ਚੰਗਾਲ, ਸਰਕਲ ਨਦਾਮਪੁਰ-ਸਾਬਕਾ ਸਰਪੰਚ ਬਲਜਿੰਦਰ ਸਿੰਘ ਗੋਗੀ, ਸਰਕਲ ਘਰਾਚੋ-ਨਿਹਾਲ ਸਿੰਘ ਨੰਦਗੜ੍ਹ, ਸਰਕਲ ਸੁਨਾਮ ਦੇ ਮਨਿੰਦਰ ਸਿੰਘ ਲਖਮੀਰਵਾਲਾ, ਸਰਕਲ ਲੌਂਗੋਵਾਲ-ਨਾਜ਼ਰ ਸਿੰਘ ਦਿਆਲਗੜ੍ਹ, ਸਰਕਲ ਚੀਮਾ ਮੰਡੀ-ਮੱਖਣ ਸਿੰਘ ਜਖੇਪਲ, ਸਰਕਲ ਦਿੜ੍ਹਬਾ-ਸੁਖਜਿੰਦਰ ਸਿੰਘ ਸਿੰਧੜ੍ਹਾਂ,ਸਰਕਲ ਛਾਜਲੀ-ਭੁਪਿੰਦਰ ਸਿੰਘ ਮੋੜਾਂ, ਸਰਕਲ ਧਰਮਗੜ੍ਹ ਦੇ ਜਗਸੀਰ ਸਿੰਘ ਜੱਗਾ ਫਤਿਹਗੜ੍ਹ, ਸਰਕਲ ਲਹਿਰਾ ਦੇ ਸੁਰਜੀਤ ਸਿੰਘ ਸਾਬਕਾ ਸਰਪੰਚ ਲਹਿਲ ਖੁਰਦ, ਮੂਣਕ-ਸਾਬਕਾ ਸਰਪੰਚ ਮੇਜਰ ਸਿੰਘ ਬੂਸ਼ੈਹਰਾ, ਸਰਕਲ ਖਨੋਰੀ-ਇੰਦਰ ਸਿੰਘ ਅਨਦਾਨਾ ਤੇ ਸ਼ੇਰਪੁਰ ਸਰਕਲ ਦੇ ਮਹਿਕਮ ਸਿੰਘ ਦੀਦਾਰਗੜ੍ਹ , ਸਰਕਲ ਬੇਨੜਾ-ਗੁਰਵਿੰਦਰ ਸਿੰਘ ਗੋਗੀ ਪੁੰਨਾਂਵਾਲ, ਸਰਕਲ ਭਲਵਾਨ-ਜੀਤ ਸਿੰਘ ਭੁੱਲਰਹੇੜੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਥੇ. ਬਚੀ ਨੇ ਨਵੇਂ ਸਰਕਲ ਪ੍ਰਧਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੰਥ ਦੇ ਮਹਾਨ ਆਗੂ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਨੇ ਸਾਨੂੰ ਸਭ ਨੂੰ ਪੰਥ ਦੀ ਸੇਵਾ ਕਰਨ ਤੇ ਅਕਾਲੀ ਰਾਜਨੀਤੀ ਅੰਦਰ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਹੈ।