ਪੱਤਰ ਪ੍ਰੇਰਕ
ਮੂਨਕ, 20 ਜੁਲਾਈ
ਨੇੜਲੇ ਪਿੰਡ ਬੰਗਾ ਦੇ ਇੱਕ ਡੇਰੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਅਖੌਤੀ ਸਾਧ ਮੋਨੀ ਗਿਰ , ਜਿਸ ’ਤੇ ਪਿੰਡ ਦੇ ਨਾਬਾਲਗ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ ਖ਼ਿਲਾਫ਼ ਅਦਾਲਤ ਦੇ ਦਖ਼ਲ ਬਾਅਦ ਕੇਸ ਦਰਜ ਕੀਤਾ ਗਿਆ ਹੈ। ਕੁੱਝ ਦਿਨ ਪਹਿਲਾਂ ਸਾਧ ਵੱਲੋਂ ਡੇਰੇ ਵਿੱਚ ਨਾਬਾਲਗ ਬੱਚੇ ਦਾ ਜਿਨਸੀ ਸੋਸ਼ਣ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਬੰਗਾ ਵਾਸੀ ਰਜੀਵ ਪੁੱਤਰ ਬਲਵਾਨ ਨੇ ਐੱਸਐੱਸਪੀ ਸੰਗਰੂਰ ਅੱਗੇ ਪੇਸ਼ ਹੋ ਕੇ ਉਕਤ ਸਾਧ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਐਸਐਸਪੀ ਨੇ ਸ਼ਿਕਾਇਤਕਰਤਾ ਨੂੰ ਲੋਕਲ ਪੁਲੀਸ ਕੋਲ ਬਿਆਨ ਦੇਣ ਲਈ ਕਿਹਾ ਗਿਆ ਸੀ। ਉਸ ਸਮੇਂ ਥਾਣਾ ਮੂਨਕ ਦੇ ਐਸਐਚਓ ( ਕਾਰਜਕਾਰੀ ) ਸਬ ਇੰਸਪੈਕਟਰ ਅਮਨਦੀਪ ਕੌਰ ਮੁਲਜ਼ਮ ਨੂੰ ਫੜ ਕੇ ਥਾਣੇ ਲਿਆਈ ਸੀ ਪਰ ਸਾਧ ਦੇ ਸਮਰਥਕ ਥਾਣੇ ਅੱਗੇ ਧਰਨਾ ਲਗਾ ਕੇ ਉਸ ਨੂੰ ਛੁਡਵਾ ਕੇ ਲੈ ਗਏ ਸਨ। 16 ਜੁਲਾਈ ਰਾਜੀਵ ਨੇ ਪੋਕਸੋ ਐਕਟ ਵਿੱਚ ਇਸ ਸਬੰਧੀ ਪਟੀਸ਼ਨ ਪਾਈ, ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੁਲੀਸ ਤੋਂ 18 ਜੁਲਾਈ ਨੂੰ ਇਸ ਸਬੰਧੀ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਪੁਲੀਸ ਨੇ ਸਾਧ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ 19 ਜੁਲਾਈ ਨੂੰ ਪੀੜਤ ਬੱਚੇ ਦੇ ਬਿਆਨ ਬਾਅਦ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਦੀ ਧਾਰਾ ਵੀ ਜੋੜੀ ਗਹੀ ਪਰ ਉਹ ਫਰਾਰ ਹੈੇ।