ਭਾਜਪਾ ’ਚ ਸ਼ਾਮਲ ਹੋਣ ਮਗਰੋਂ ਬੀਬੀ ਘਨੌਰੀ ਨੇ ਸਰਗਰਮੀ ਵਧਾਈ : The Tribune India

ਭਾਜਪਾ ’ਚ ਸ਼ਾਮਲ ਹੋਣ ਮਗਰੋਂ ਬੀਬੀ ਘਨੌਰੀ ਨੇ ਸਰਗਰਮੀ ਵਧਾਈ

ਭਾਜਪਾ ’ਚ ਸ਼ਾਮਲ ਹੋਣ ਮਗਰੋਂ ਬੀਬੀ ਘਨੌਰੀ ਨੇ ਸਰਗਰਮੀ ਵਧਾਈ

ਬੀਰਬਲ ਰਿਸ਼ੀ

ਸ਼ੇਰਪੁਰ, 30 ਨਵੰਬਰ

ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਭਾਜਪਾ ਵਿੱਚ ਜਾਣ ਮਗਰੋਂ ਹਲਕਾ ਮਹਿਲ ਕਲਾਂ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਹਲਕੇ ਨਾਲ ਸਬੰਧਤ ਬਲਾਕ ਸ਼ੇਰਪੁਰ ਦੇ 21 ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ ਜਿਸ ਤਹਿਤ ਪਿੰਡ ਰਾਮਨਗਰ ਛੰਨਾ ’ਚ ਪਾਰਟੀ ਦੇ ਐੱਸਸੀ ਮੋਰਚਾ ਦੇ ਆਗੂ ਰਣਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਮੀਟਿੰਗ ’ਚ ਬੀਬੀ ਘਨੌਰੀ ਨੇ ਭਾਜਪਾ ਦੀਆਂ ਨੀਤੀਆਂ ਘਰ-ਘਰ ਲਿਜਾਣ ਦਾ ਅਹਿਦ ਲਿਆ।

ਪਿੰਡ ਰਾਮਨਗਰ ਛੰਨਾ ’ਚ ਗੁਰੂ ਰਵਿਦਾਸ ਧਰਮਸ਼ਾਲਾ ’ਚ ਐੱਸਸੀ ਮੋਰਚੇ ਦੇ ਆਗੂ ਰਣਜੀਤ ਸਿੰਘ ਨੇ ਐੱਸਸੀ ਮੋਰਚੇ ’ਚ ਜੋੜੇ ਐੱਸਸੀ ਭਾਈਚਾਰੇ ਦੇ ਲੋਕਾਂ ਨਾਲ ਭਰਵੀਂ ਮੀਟਿੰਗ ਕਰਵਾਈ ਜਿਸ ’ਚ ਭਾਜਪਾ ਕਿਸਾਨ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਛੰਨਾਂ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ। ਸਾਬਕਾ ਵਿਧਾਇਕਾ ਬੀਬੀ ਘਨੌਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ਦੇ ਮੱਦੇਨਜ਼ਰ ਜਿੱਥੇ ਪੰਜਾਬ ਭਰ ’ਚ ਵੱਡੀ ਪੱਧਰ ’ਤੇ ਸਿਆਸੀ ਨੇਤਾ ਤੇ ਆਮ ਲੋਕ ਜੁੜ ਰਹੇ ਹਨ, ਉਥੇ ਹੁਣ ਪਿੰਡ-ਪਿੰਡ ਪਾਰਟੀ ਦੀ ਮੈਂਬਰਸ਼ਿਪ ਕੀਤੇ ਜਾਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਪਿੰਡਾਂ ’ਚ ਮੈਂਬਰਸ਼ਿਪ ਕੈਂਪ ਲਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All