ਸੰਗਰੂਰ: ਮਲਕੀਤ ਸਿੰਘ ਰੌਣੀ ਫੈਨਜ਼ ਕਲੱਬ ਸੰਗਰੂਰ ਵੱਲੋਂ ਸ਼ਹਿਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਸਾਹਿਤਕਾਰ ਮੋਹਨ ਸ਼ਰਮਾ ਅਤੇ ਕਲੱਬ ਪ੍ਰਧਾਨ ਸਵਾਮੀ ਰਵਿੰਦਰ ਗੁਪਤਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਫ਼ਿਲਮਾਂ ਦੇ ਕਲਾਕਾਰ ਮਲਕੀਤ ਸਿੰਘ ਰੌਣੀ ਨੇ ਹਾਜ਼ਰੀ ਲਗਵਾਈ ਅਤੇ ਕਲੱਬ ਵੱਲੋਂ ਉਨ੍ਹਾਂ ਦਾ 47ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਬਲਜੀਤ ਸ਼ਰਮਾ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਹਰਜੀਤ ਸਿੰਘ ਢੀਂਗਰਾ, ਰਾਜ ਕੁਮਾਰ ਅਰੋੜਾ, ਜਤਿੰਦਰ ਕਾਲੜਾ, ਸੁਰਜੀਤ ਸਿੰਘ ਕਾਲੀਆ, ਦਿਨੇਸ਼ ਐਡਵੋਕੇਟ ਨੇ ਸ੍ਰੀ ਰੌਣੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਕਲਾਕਾਰ ਸ੍ਰੀ ਰੌਣੀ ਨੇ ਆਪਣੇ ਕਲਾ ਦੇ ਸਫ਼ਰ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਖੱਟੇ ਮਿੱਠੇ ਅਨੁਭਵ ਸਾਂਝੇ ਕੀਤੇ। ਅੰਤ ਵਿੱਚ ਸ੍ਰੀਮਤੀ ਸੰਤੋਸ਼ ਗੁਪਤਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
-ਪੱਤਰ ਪ੍ਰੇਰਕ