ਪੱਤਰ ਪ੍ਰੇਰਕ
ਭਵਾਨੀਗੜ੍ਹ, 14 ਸਤੰਬਰ
ਪੰਚਾਇਤੀ ਨੁਮਾਇੰਦਿਆਂ ਵੱਲੋਂ ਅਨਾਜ ਮੰਡੀ ਨਦਾਮਪੁਰ ਦੇ ਉੱਚੇ ਚੁੱਕੇ ਜਾ ਰਹੇ ਫੜ ਵਿੱਚ ਬਿਲਕੁਲ ਘਟੀਆ ਕਿਸਮ ਦੀਆਂ ਇੱਟਾਂ ਵਰਤਣ ਦਾ ਦੋਸ਼ ਲਗਾਇਆ ਗਿਆ। ਮੰਡੀ ਨਦਾਮਪੁਰ ਵਿੱਚ ਪਹੁੰਚੇ ਬਲਾਕ ਸਮਿਤੀ ਮੈਂਬਰ ਰਾਧੇ ਸਿਆਮ, ਨਦਾਮਪੁਰ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਅਤੇ ਜਗਤਾਰ ਸਿੰਘ ਮੱਟਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਹਲਕੇ ਹਲਕੇ ਦੇ ਕਰਵਾਏ ਜਾ ਰਹੇ ਵਿਕਾਸ ਤਹਿਤ ਮੰਡੀ ਨਦਾਮਪੁਰ ਦਾ ਫੜ ਉੱਚਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰ ਇਸ ਫੜ ਨੂੰ ਉੱਚਾ ਚੁੱਕਣ ਦਾ ਕੰਮ ਕਰਨ ਵਾਲਾ ਠੇਕੇਦਾਰ ਅਸ਼ੋਕ ਕੁਮਾਰ ਇੱਥੇ ਬਿਲਕੁਲ ਘਟੀਆ ਕਿਸਮ ਦੀਆਂ ਇੱਟਾਂ ਲਗਾ ਰਿਹਾ ਹੈ। ਪੰਚਾਇਤੀ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਕੁਮਾਰ ਕੱਦ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਉਹ ਮੰਡੀ ਵਿੱਚ ਇਹ ਕਥਿਤ ਘਟੀਆ ਇੱਟਾਂ ਨਹੀਂ ਲੱਗਣ ਦੇਣਗੇ ਅਤੇ ਇਹ ਮਸਲਾ ਕੈਬਨਿਟ ਮੰਤਰੀ ਸਿੰਗਲਾ ਕੋਲ ਵੀ ਉਠਾਇਆ ਜਾਵੇਗਾ।
ਇੱਟ ਦੀ ਜਾਂਚ ਕਰਵਾਈ ਜਾ ਸਕਦੀ ਹੈ: ਠੇਕੇਦਾਰ
ਠੇਕੇਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਫੜ ਵਿੱਚ ਵਧੀਆ ਕੁਆਲਟੀ ਦੀ ਇੱਟ ਲਗਾਈ ਜਾ ਰਹੀ ਹੈ। ਇਨ੍ਹਾਂ ਨੂੰ ਕਿਤੇ ਵੀ ਚੈੱਕ ਕਰਵਾ ਕੇ ਪਰਖਿਆ ਜਾ ਸਕਦਾ ਹੈ।