ਪੱਤਰ ਪ੍ਰੇਰਕ
ਅਮਰਗੜ੍ਹ, 11 ਜਨਵਰੀ
ਆਮ ਆਦਮੀ ਪਾਰਟੀ ‘ਆਪ’ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਸਕੱਤਰ ਕੇਵਲ ਸਿੰਘ ਜਾਗੋਵਾਲ, ਬਲਾਕ ਪ੍ਰਧਾਨ ਅਹਿਮਦਗੜ੍ਹ ਸਮਸ਼ਾਦ ਹਾਜੀ, ਬਲਾਕ ਪ੍ਰਧਾਨ ਹਰਜਿੰਦਰ ਸਿੰਘ ਮੰਨਵੀ, ਬਲਾਕ ਪ੍ਰਧਾਨ ਤਰਸੇਮ ਸਿੰਘ ਸੰਗਾਲਾ, ਸੀਨੀਅਰ ਆਗੂ ਗੁਰਦੀਪ ਸਿੰਘ ਨਿਆਮਤਪੁਰ, ਹਾਕਮ ਸੂਫ਼ੀ, ਅਵਤਾਰ ਸਿੰਘ ਜ਼ੈਲਦਾਰ ਆਦਿ ਨੇ ਕਿਹਾ ਕਿ ਸਾਬਕਾ ਮੀਤ ਪ੍ਰਧਾਨ ਯੂਥ ਵਿੰਗ ਸਤਵੀਰ ਸਿੰਘ ਸੀਰਾ ਵੱਲੋਂ ਆਮ ਆਦਮੀ ਪਾਰਟੀ ’ਤੇ ਟਿਕਟ ਵੇਚਣ ਦੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਜਿਨ੍ਹਾਂ ’ਤੇ ਕੋਈ ਵੀ ਯਕੀਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸੀਰਾ ਬਨਭੌਰਾ ਨੇ ਪਾਰਟੀ ਵੱਲੋਂ ਚਲਾਏ ਗਏ ਕੰਮਾਂ ਵਿੱਚ ਕਦੇ ਭਾਗ ਨਹੀਂ ਲਿਆ।