ਪੱਤਰ ਪ੍ਰੇਰਕ
ਅਮਰਗੜ੍ਹ, 7 ਅਗਸਤ
ਪੁਲੀਸ ਨੇ ਮਾਸੂਮ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਲੜਕੀ ਦੇ ਪਿਤਾ ਵੱਲੋਂ ਲਿਖਵਾਈ ਰਿਪੋਰਟ ਵਿਚ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੇਹਕੇ ਦਾ ਅਧਿਆਪਕ ਚੌਥੀ ਤੇ ਪੰਜਵੀਂ ਦੀਆਂ ਕੁਝ ਵਿਦਿਆਰਥਣਾਂ ਨੂੰ ਛੁੱਟੀ ਮਗਰੋਂ ਮੋਬਾਈਲ ’ਤੇ ਗੰਦੀਆਂ ਫਿਲਮਾਂ ਵਿਖਾ ਕੇ ਉਨ੍ਹਾਂ ਨਾਲ ਅਸ਼ਲੀਲ ਹਕਕਤਾਂ ਕਰਦਾ ਹੈ। ਉਹ ਲੜਕੀਆਂ ਨੂੰ ਫੇਲ੍ਹ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ। ਥਾਣਾ ਮੁਖੀ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਅਧਿਆਪਕ ਤੇਜਿੰਦਰ ਸਿੰਘ ਵਾਸੀ ਬਾਗੜੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।